ਅੰਮ੍ਰਿਤਸਰ, 22 ਨਵੰਬਰ : Prime punjab
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਗੁੰਮ ਤੇ ਚੋਰੀ ਹੋਏ ਮੋਬਾਈਲ ਫੋਨ ਲੱਭਣ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਭਾਰਤ ਸਰਕਾਰ ਦੇ *CEIR ਪੋਰਟਲ* ਦੀ ਮਦਦ ਨਾਲ ਹੁਣ ਤੱਕ ਕੁੱਲ *1,210 ਮੋਬਾਈਲ ਫੋਨ ਬਰਾਮਦ ਕਰਕੇ* ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਹਨ। ਇਨ੍ਹਾਂ ਫੋਨਾਂ ਦੀ ਕੁੱਲ ਬਾਜ਼ਾਰੀ ਕੀਮਤ ਲਗਭਗ *3.07 ਕਰੋੜ ਰੁਪਏ* ਦੱਸੀ ਜਾ ਰਹੀ ਹੈ।
ਬਰਾਮਦ ਕੀਤੇ ਫੋਨਾਂ ‘ਚ ਲਗਭਗ *30 ਆਈਫੋਨ ਤੇ 1,180 ਐਂਡਰਾਇਡ ਫੋਨ* ਸ਼ਾਮਲ ਹਨ। ਪੁਲੀਸ ਟੀਮਾਂ ਨੇ ਸਿਰਫ ਅੰਮ੍ਰਿਤਸਰ ਹੀ ਨਹੀਂ, ਸਗੋਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ ਤੇ ਤਾਮਿਲਨਾਡੂ ਸਮੇਤ ਕਈ ਸੂਬਿਆਂ ‘ਚੋਂ ਇਨ੍ਹਾਂ ਫੋਨਾਂ ਨੂੰ ਟਰੇਸ ਕੀਤਾ। ਇਸ ਕੰਮ ਲਈ ਹੁਣ ਤੱਕ 5 ਵਿਸ਼ੇਸ਼ ਸਮਾਗਮ ਕਰਵਾ ਕੇ ਫੋਨ ਮਾਲਕਾਂ ਨੂੰ ਸੌਂਪੇ ਗਏ।
ਇਸ ਮੁਹਿੰਮ ‘ਚ ਸਾਈਬਰ ਕ੍ਰਾਈਮ ਥਾਣੇ ਦੀ *ASI ਮਨਜਿੰਦਰ ਕੌਰ* ਤੇ ਉਨ੍ਹਾਂ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਮਾਰਚ 2025 ‘ਚ ਡਿਊਟੀ ਸੰਭਾਲਣ ਤੋਂ ਬਾਅਦ ਆਧੁਨਿਕ ਤਕਨੀਕ ਨਾਲ ਫੋਨ ਟਰੇਸ ਕਰਨ ਦਾ ਕੰਮ ਤੇਜ਼ ਕੀਤਾ। ਪੁਲੀਸ ਕਮਿਸ਼ਨਰ *ਹਰਮਨਬੀਰ ਸਿੰਘ ਗਿੱਲ* ਨੇ ਕਿਹਾ ਕਿ ਇਹ ਸਫਲਤਾ ਅੰਮ੍ਰਿਤਸਰ ਪੁਲੀਸ ਦੇ ਮਜ਼ਬੂਤ ਅੰਤਰ-ਰਾਜੀ ਤਾਲਮੇਲ ਤੇ ਤਕਨੀਕੀ ਮੁਹਾਰਤ ਨੂੰ ਦਰਸਾਉਂਦੀ ਹੈ।
ਪੁਲੀਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫੋਨ ਗੁੰਮ ਜਾਂ ਚੋਰੀ ਹੋਣ ‘ਤੇ ਤੁਰੰਤ ਨਜ਼ਦੀਕੀ ਥਾਣੇ ਜਾਂ ਸਾਂਝ ਕੇਂਦਰ ‘ਚ ਰਿਪੋਰਟ ਕਰਵਾਉਣ ਤੇ *CEIR ਪੋਰਟਲ http://ceir.gov.in* ‘ਤੇ ਵੀ ਸ਼ਿਕਾਇਤ ਜ਼ਰੂਰ ਦਰਜ ਕਰਵਾਉਣ। ਇਸ ਨਾਲ ਫੋਨ ਨੂੰ IMEI ਨੰਬਰ ਰਾਹੀਂ ਬਲਾਕ ਕੀਤਾ ਜਾ ਸਕਦਾ ਹੈ, ਜਿਸ ਨਾਲ ਉਸਦੀ ਦੁਰਵਰਤੋਂ ਰੁਕ ਜਾਂਦੀ ਹੈ ਤੇ ਉਸਨੂੰ ਲੱਭਣਾ ਸੌਖਾ ਹੋ ਜਾਂਦਾ ਹੈ।


More Stories
ਪੁਲ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਥਾਂ ‘ਨਿਤੀਸ਼ ਸੇਤੂ’ ਰੱਖਣ ‘ਤੇ ਭੜਕੇ ਮੰਤਰੀ ਹਰਭਜਨ ਸਿੰਘ ETO, ਬਿਹਾਰ ਸਰਕਾਰ ਨੂੰ ਫੈਸਲਾ ਬਦਲਣ ਦੀ ਅਪੀਲ।
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।