ਜਲੰਧਰ ;
ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਰੱਖੀ ਵਿਚਾਰ-ਚਰਚਾ ਵਿੱਚ ਊਧਮ ਸਿੰਘ ਦੀ ਸੰਗਰਾਮੀ ਜੀਵਨ-ਗਾਥਾ, ਲਿਖਤਾਂ, ਉਦੇਸ਼ਾਂ ਦੀ ਰੌਸ਼ਨੀ ‘ਚ ਅਜੋਕੇ ਸਮੇਂ ਦੇ ਮਘਦੇ ਸੁਆਲਾਂ ਨੂੰ ਮੁਖ਼ਾਤਖ ਹੋਣ ਲਈ ਲੋਕ ਮਸਲਿਆਂ ਬਾਰੇ ਚੇਤਨ ਕਰਦਿਆਂ ਲੋਕ ਲਹਿਰਾਂ ਲਈ ਜਰਖ਼ੇਜ ਭੋਇੰ ਤਿਆਰ ਕਰਨ ਦਾ ਅਹਿਦ ਲਿਆ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਦਸੰਬਰ ਮਹੀਨੇ ਦੇ ਦੇਸ਼ ਭਗਤਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਸਿਜਦਾ ਕਰਦੇ ਹੋਏ ਕਿਹਾ ਕਿ ਸਾਡੇ ਬੂਹੇ ਦਸਤਕ ਦੇ ਰਹੇ ਨਵੇਂ ਵਰੇ• ਤੋਂ ਹਰ ਮਹੀਨੇ ਨਿਰੰਤਰ ਸਰਗਰਮੀਆਂ ਕਰਨ ਦੀ ਸ਼ੁਰੂਆਤ ਲਈ ਸਾਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ-ਸੰਗਰਾਮ ਅਤੇ ਆਦਰਸ਼ਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਚਾਰ-ਚਰਚਾ ‘ਚ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੁਆਰਾ ਕੁਦਰਤੀ ਸਰੋਤਾਂ, ਮਨੁੱਖੀ ਕਿਰਤ ਉਪਰ ਧਾਵੇ ਦੇ ਨਾਲ-ਨਾਲ ਲੋਕਾਂ ਦੇ ਬੁਨਿਆਦੀ ਜਮਹੂਰੀ ਹੱਕਾਂ ਉਪਰ ਛਾਪਾ ਮਾਰਕੇ, ਫ਼ਿਰਕੂ ਫਾਸ਼ੀ ਅਜੰਡਾ ਮੜ•ਨ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੰਗਰਾਮ ਦੇ ਰਾਹ ਪੈਣ ਲਈ ਕਲਾ ਅਤੇ ਸਰਗਰਮੀਆਂ ਦੀ ਵੰਨ-ਸੁਵੰਨੀਆਂ ਵਿਧਾਵਾਂ ਉਪਰ ਗੌਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਵਿਚਾਰ-ਚਰਚਾ ਦਾ ਮਹੱਤਵਪੂਰਣ ਪੱਖ ਇਹ ਰਿਹਾ ਕਿ ਇਸ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦਾ ਪਰਿਵਾਰਕ ਘੇਰਾ ਮਜ਼ਬੂਤ ਕਰਨ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਨਿਰੰਤਰ ਵਿਚਾਰ-ਗੋਸਟੀਆਂ, ਪੁਸਤਕ ਸਭਿਆਚਾਰ, ਗਾਇਨ, ਰੰਗ ਮੰਚ, ਚਿੱਤਰਕਲਾ, ਪਰਿਵਾਰਕ ਮਿਲਣੀਆਂ ਕਰਨ, ਪ੍ਰਦੇਸਾਂ ‘ਚ ਵਸਦੇ ਅਤੇ ਹਾਲ ਨਾਲ ਜੁੜੇ ਪਰਿਵਾਰਾਂ ਦਾ ਰੂਬਰੂ, ਸਿਰ ਚੜ• ਬੋਲ ਰਹੇ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਜ਼ਬਰਦਸਤ ਲੋਕ ਆਵਾਜ਼ ਖੜ•ੀ ਕਰਨ ਤੇ ਚਰਚਾ ਕੇਂਦਰਤ ਹੋਈ।
ਵਿਚਾਰ-ਚਰਚਾ ‘ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਕਮੇਟੀ ਮੈਂਬਰ ਡਾ. ਸੈਲੇਸ਼, ਰਣਜੀਤ ਸਿੰਘ ਔਲਖ, ਹਰਮੇਸ਼ ਮਾਲੜੀ, ਸੁਰਿੰਦਰ ਕੁਮਾਰੀ ਕੋਛੜ, ਡਾ. ਗੋਪਾਲ ਸਿੰਘ ਬੁੱਟਰ, ਜਰਮਨਜੀਤ, ਡਾ. ਜਗਜੀਤ ਸਿੰਘ ਚੀਮਾ, ਮਾਸਟਰ ਮੁਨੀ ਲਾਲ, ਅਵੱਸਥੀ, ਮਾਸਟਰ ਜੋਗਿੰਦਰ ਸਿੰਘ, ਪਰਮਜੀਤ ਕਲਸੀ, ਜੋਗਾ ਸਿੰਘ, ਬਿਮਲਾ ਰਾਏ ਸਮੇਤ ਕੋਈ ਚਾਰ ਦਰਜ਼ਨ ਵਿਚਾਰਵਾਨਾਂ ਨੇ ਹਿੱਸਾ ਲਿਆ।
ਵਿਚਾਰ-ਚਰਚਾ ‘ਚ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ ਫ਼ਲਸਤੀਨੀ ਲੋਕਾਂ ਦਾ ਨਸਲਘਾਤ ਕਰਨਾ ਤੁਰੰਤ ਬੰਦ ਕੀਤਾ ਜਾਵੇ। ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ। ਵਿਚਾਰਾਂ ਦੀ ਆਜ਼ਾਦੀ ਅਤੇ ਸੋਸ਼ਲ ਮੀਡੀਆ ਉਪਰ ਸਿਕੰਜਾ ਕਸਣਾ ਬੰਦ ਕੀਤਾ ਜਾਵੇ।
ਵਿਚਾਰ-ਚਰਚਾ ‘ਤੇ ਸਮੇਟਵੀਂ ਟਿੱਪਣੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਕਮੇਟੀ ਦੇ ਆਧਾਰ ਚੌਖਟੇ ਦਾ ਧਿਆਨ ਰੱਖਦਿਆਂ ਕਾਰਜ਼ ਨੇਪਰੇ ਚਾੜ•ਨ ਲਈ ਲੋਕਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਉਹਨਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਕਮੇਟੀ ਨੂੰ ਮਿਲ ਰਹੇ ਸਮਰਥਨ ਨੂੰ ਹੋਰ ਵੀ ਵਿਸ਼ਾਲ ਕਰਨ ਲਈ ਭਵਿੱਖ਼ ਵਿੱਚ ਤੁਹਾਡੇ ਆਏ ਵਿਚਾਰਾਂ, ਸੁਝਾਵਾਂ ਦੀ ਰੌਸ਼ਨੀ ‘ਚ ਹੋਰ ਵੀ ਸੁਹਿਰਦ ਯਤਨ ਕੀਤੇ ਜਾਣਗੇ।
More Stories
डॉ. बलजीत कौर ने सामाजिक न्याय, अधिकारिता और अल्पसंख्यक विभाग द्वारा चलाई जा रही जनकल्याण योजनाओं की समीक्षा की
ज़ी पंजाबी पर “ज़ी वाइफ जी” का विश्व टेलीविजन प्रीमियर – इस रविवार दोपहर 1 बजे!
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ