ਜਲੰਧਰ ਲੋਕ ਸਭਾ ਸੀਟ ਤੋਂ ਮਾਸਟਰ ਪਰਸ਼ੋਤਮ ਲਾਲ ਬਿਲਗਾ ਹੋਣਗੇ ਉਮੀਦਵਾਰ , ਦੂਜੀ ਸੀਟ ਸਬੰਧੀ ਐਲਾਨ ਛੇਤੀ

ਸੀ.ਪੀ.ਆਈ.(ਐਮ) ਪੰਜਾਬ ਦੀ ਦੋ ਰੋਜ਼ਾ ਮੀਟਿੰਗ ਸੰਪੰਨ

ਜਲੰਧਰ 17 ਮਾਰਚ :  Prime punjab

ਲ ਹੋਵੇਗੀ।  ਇਸ ਮੌਕੇ ‘ਤੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਬੋਲਦਿਆਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਚੋਣ ਬਾਂਡਾ ਰਾਹੀਂ  ਭਾਜਪਾ ਦੁਆਰਾ ਕਾਰਪੋਰੇਟ ਘਰਾਣਿਆਂ ਅਤੇ ਕੰਪਨੀਆਂ ਤੋਂ ਇਕੱਠੇ ਕੀਤੇ ਕਰੋੜਾਂ-ਅਰਬਾਂ ਦੇ ਧਨ ਨੇ ਸਾਫ਼ ਕਰ ਦਿੱਤਾ ਹੈ ਕਿ ਭਾਜਪਾ-ਆਰ.ਐਸ.ਐਸ. ਦਾ ਮਕਸਦ  ਕਾਰਪੋਰੇਟਾਂ ਅਤੇ ਅਮੀਰਾਂ ਦੇ ਹੱਕਾਂ ਹਿੱਤਾਂ ਦੀ ਰਖਵਾਲੀ ਕਰਨਾ ਹੈ। ਅੱਜ ਭਾਜਪਾ ਦੇਸ਼ ਦੇ ਅਸਲ ਮੁੱਦਿਆਂ ਰੋਟੀ-ਰੋਜੀ ਸਮੇਤ ਭ੍ਰਿਸ਼ਟਾਚਾਰ , ਬੇਕਾਰੀ , ਮਹਿੰਗਾਈ , ਭੁੱਖਮਰੀ ਆਦਿ ਤੋਂ ਧਿਆਨ ਲਾਂਭੇ ਕਰਨ ਲਈ ਧਰਮ , ਜਾਤ ਜਿਹੇ ਫਿਰਕੂ ਪੱਤੇ ਖੇਡ ਕੇ ਮੁੜ ਸੱਤਾ ‘ਤੇ ਕਾਬਜ਼ ਹੋਣ ਲਈ ਯਤਨ ਕਰ ਰਹੀ ਹੈ ਪਰੰਤੂ ਜ਼ਮੀਨੀ ਹਕੀਕਤਾਂ ਭਾਜਪਾ-ਆਰ.ਐਸ.ਐਸ. ਦੇ ਬਿਲਕੁਲ ਉਲਟ ਹਨ। ਹਿਮਾਚਲ ਪ੍ਰਦੇਸ਼ ਸਮੇਤ ਹੋਰਨਾਂ ਸੂਬਿਆਂ ਵਿੱਚ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ, ਆਗੂਆਂ ਨੂੰ ਜਬਰੀ ਤੇ ਲਾਲਚ ਦੇ ਕੇ ਆਪਣੇ ਨਾਲ ਜੋੜ ਰਹੀ ਹੈ ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਦੀ ਜਨਤਾ ਵਿੱਚੋਂ ਆਧਾਰ ਖੁਰ ਚੁੱਕਾ ਹੈ।

   ਉਨ੍ਹਾਂ ਕਿਹਾ ਕਿ ਭਾਜਪਾ ਦਲਿਤ , ਘੱਟ ਗਿਣਤੀਆਂ ਅਤੇ ਕਿਸਾਨ ਵਿਰੋਧੀ ਹੋਣ ਦੇ ਨਾਲ ਨਾਲ ਤਾਨਾਸ਼ਾਹੀ ਰਵੱਈਏ ਵਾਲੀ ਅਤੇ ਤਾਕਤਾਂ ਦੇ ਕੇਂਦਰੀਕਰਨ ਦੀ ਕੱਟੜ ਆਲੰਬਰਦਾਰ ਹੈ। ਇੰਨ੍ਹਾਂ ਹਾਲਤਾਂ ਵਿੱਚ ਸੀ.ਪੀ.ਆਈ.(ਐਮ) ਦੀ ਪੰਜਾਬ ਦੇ ਸੰਦਰਭ ਵਿੱਚ ਯਤਨ ਹੋਵੇਗਾ ਕਿ ਸਾਰੀਆਂ ਧਰਮ ਨਿਰਪੱਖ , ਜਮਹੂਰੀ , ਦੇਸ਼ ਭਗਤਕ ਤਾਕਤਾਂ ਨੂੰ ਇਕੱਠਾ ਕਰਕੇ ਭਾਜਪਾ ਸਮੇਤ ਹਰ ਤਰ੍ਹਾਂ ਦੀਆਂ ਫਿਰਕੂ ਨੂੰ ਜਨਤਾ ਵਿੱਚੋਂ ਨਿਖੇੜ ਕੇ ਮਾਤ ਦਿੱਤੀ ਜਾਵੇ।

   ਕਾਮਰੇਡ ਸੇਖੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਦਿਨ ਬ ਦਿਨ ਨਿੱਘਰਦੀ ਜਾ ਰਹੀ ਹੈ। ਅਮਨ ਕਾਨੂੰਨ ਅਤੇ ਨਸ਼ਿਆਂ ਦੇ ਮਾਮਲੇ ਵਿੱਚ 

ਸਥਿਤੀ ਚਿੰਤਾਜਨਕ ਹੈ ਅਤੇ ਸਰਕਾਰ ਇਸ ਪਾਸੇ ਬਿਲਕੁਲ ਵੀ ਗੰਭੀਰ ਨਹੀਂ। ਗੁਰਦਾਸਪੁਰ ਜੇਲ੍ਹ ਦੀ ਘਟਨਾ ਇਸ ਦੀ ਤਾਜ਼ਾ ਮਿਸਾਲ ਹੈ।

  ਕਾਮਰੇਡ ਸੇਖੋਂ ਨੇ ਕਿਹਾ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਖਟਕੜ ਕਲਾਂ ਵਿਖੇ ਮਨਾਇਆ ਜਾਵੇਗਾ ਜਿਸ ਵਿੱਚ ਜਨਵਾਦੀ ਨੌਜਵਾਨ ਸਭਾ ਦੇ ਪੰਜਾਬ ਭਰ ਵਿੱਚੋਂ ਨੌਜਵਾਨਾਂ ਤੋਂ ਇਲਾਵਾ ਪਾਰਟੀ ਦੇ ਹੁਸ਼ਿਆਰਪੁਰ , ਨਵਾਂ ਸ਼ਹਿਰ ਜ਼ਿਲਿਆਂ ਦੇ ਸਾਥੀ ਵੀ ਸ਼ਮੂਲੀਅਤ ਕਰਨਗੇ।

 ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਸਬੰਧੀ ਪੰਜਾਬ ਪੱਧਰ ਦੀ ਮੀਟਿੰਗ 22 ਮਾਰਚ ਨੂੰ ਲੁਧਿਆਣਾ ਪਾਰਟੀ ਦਫ਼ਤਰ ਵਿਖੇ ਸਵੇਰੇ 11 ਵਜੇ ਹੋਵੇਗੀ।

  ਮੀਟਿੰਗ ਵਿੱਚ ਹੋਰ ਕੀਤੇ ਫ਼ੈਸਲੇ ਵਿੱਚ ਲੋਕ ਲਹਿਰ ਮਾਸਿਕ ਦਾ ਜਨਰਲ ਮੈਨੇਜਰ ਸਾਥੀ ਬੁੱਧ ਸਿੰਘ ਲੁਧਿਆਣਾ ਨੂੰ ਨਿਯੁਕਤ ਕੀਤਾ ਗਿਆ।

  ਮੀਟਿੰਗ ਦੌਰਾਨ ਪਾਰਟੀ ਦੁਆਰਾ ਬਹੁਤ ਪਹਿਲਾਂ ਸੂਬਾ ਕਮੇਟੀ ਮੀਟਿੰਗ ਵਿੱਚ ਚੰਦਰ ਸ਼ੇਖਰ ਨੂੰ ਪਬਲਿਕ ਨਿਖੇਧੀ ਕੀਤੇ ਜਾਣ ਦੀ ਸਜ਼ਾ ਸਬੰਧੀ ਉਸ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੀ ਸਮੁੱਚੀ ਮੀਟਿੰਗ ਨੇ ਸਰਬ ਸੰਮਤੀ ਨਾਲ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।