2 years ago ???????????????????????????????????? Jalandhar-Manvir Singh Walia ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਦੇ ਅੱਠ ਵਿਦਿਆਰਥੀਆਂ ਵਿੱਚੋਂ ਓਮ ਪ੍ਰਕਾਸ਼, ਕਾਵਿਆ ਦੱਤਾ, ਸ਼ੁਭਮ ਸੈਣੀ ਅਤੇ ਸੋਨੂ ਕੁਮਾਰ ਪੌਦਾਰ ਦੀ “ਐਨ.ਜੀ.ਜੀ.ਪਾਵਰਟੈਕ, ਹਰੌਲੀ (ਊਨਾ)” ਵਿੱਚ ਟ੍ਰੇਨੀ ਇੰਜੀਨੀਅਰ, ਉਦੇ ਵਿਸ਼ਵਕਰਮਾ, ਰਜਨੀਸ਼ ਕੁਮਾਰ, ਸਤਿਆਦੇਵ ਕੁਮਾਰ ਦੀ ਚੋਣ “ਏ ਸਟਾਰ ਪਾਵਰ ਸਵਿੱਚਗਿਅਰ” ਫੋਕਲ ਪੁਆਇੰਟ ਜਲੰਧਰ ਵਿੱਚ ਸੁਪਰਵਾਈਜ਼ਰ ਦੇ ਤੌਰ ਤੇ ਅਤੇ ਲੱਕੀ ਦੀ ਚੋਣ ਮੈਪਲ ਫੈਂਸਿੰਗ ਓਵਰਸੀਜ਼, ਫੋਕਲ ਪੁਆਇੰਟ ਜਲੰਧਰ ਲੱਗਭਗ ਡੇਢ ਲਖ ਰੁਪਏ ਸਲਾਨਾ ਤਨਖਾਹ ਉੱਤੇ ਹੋਈ | ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਇੱਕ ਸਾਲ ਦੀ ਟਰੇਨਿੰਗ ਖਤਮ ਹੋਣ ਉਪਰੰਤ ਇਨਾਂ ਟ੍ਰੇਨੀਆਂ ਦੀ ਤਨਖਾਹ ਕੰਪਨੀਆਂ ਵੱਲੋਂ ਵਧਾ ਦਿਤੀ ਜਾਵੇਗੀ |ਪ੍ਰਿੰਸੀਪਲ ਸਾਹਿਬ ਨੇ ਵਿਭਾਗ ਮੁਖੀ ਸ੍ਰੀ ਕਸ਼ਮੀਰ ਕੁਮਾਰ, ਟਰੇਨਿੰਗ ਐਂਡ ਪਲੇਸਮੇਂਟ ਅਫਸਰ ਸ੍ਰੀ ਰਾਜੇਸ਼ ਕੁਮਾਰ, ਕੋ-ਆਰਡੀਨੇਟਰ ਮੈਡਮ ਗੀਤਾ ਰਾਣੀ ਦੀ ਸ਼ਲਾਘਾ ਕੀਤੀ ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ | ਚੇਤੇ ਰਹੇ, 15 ਮਾਰਚ ਤੋਂ 15 ਅਪ੍ਰੈਲ ਤੱਕ ਮੇਹਰ ਚੰਦ ਪੌਲੀਟੈਕਨਿਕ ਵਿਖੇ ਪਲੇਸਮੇਂਟ ਡਰਾਈਵ ਚੱਲ ਰਹੀ ਹੈ | ਇਸ ਦੌਰਾਨ 25 ਕੁ ਵਿਦਿਆਰਥੀ ਵੱਖ-ਵੱਖ ਕੰਪਨੀਆਂ ਵਿੱਚ ਸਿਲੈਕਟ ਹੋ ਚੁਕੇ ਹਨ | Tags: job Post navigation Previous जानिए इस सप्ताह आपके पसंदीदा शो में क्या नया ट्विस्ट आने वाला है?Next 6th ICOHOST 2024@ GNA University More Stories Crime featured Police Punjab ਪੰਜਾਬ ਪੁਲਿਸ ਨੇ ਸੀ.ਆਈ.ਏ. ਮੋਗਾ, ਸਰਹਿੰਦ ਅਤੇ ਸ਼ੰਬੂ ਰੇਲਵੇ ਟਰੈਕ ਧਮਾਕਿਆਂ ਦੇ ਮਾਮਲੇ ਸੁਲਝਾਏ। 1 day ago featured Police Punjab ਗੈਂਗਸਟਰਾਂ ’ਤੇ ਵਾਰ ਦਾ 102ਵਾਂ ਦਿਨ: ਪੰਜਾਬ ਪੁਲਿਸ ਵੱਲੋਂ 472 ਥਾਵਾਂ ’ਤੇ ਛਾਪੇਮਾਰੀ; 241 ਗ੍ਰਿਫ਼ਤਾਰ। 1 day ago Artificial intelligence featured Politics Punjab पंजाब आर्टिफिशियल इंटेलिजेंस सिस्टम ने गैंगस्टर नेटवर्क के खिलाफ पंजाब पुलिस को दी नई ताकत। 1 day ago
More Stories
ਪੰਜਾਬ ਪੁਲਿਸ ਨੇ ਸੀ.ਆਈ.ਏ. ਮੋਗਾ, ਸਰਹਿੰਦ ਅਤੇ ਸ਼ੰਬੂ ਰੇਲਵੇ ਟਰੈਕ ਧਮਾਕਿਆਂ ਦੇ ਮਾਮਲੇ ਸੁਲਝਾਏ।
ਗੈਂਗਸਟਰਾਂ ’ਤੇ ਵਾਰ ਦਾ 102ਵਾਂ ਦਿਨ: ਪੰਜਾਬ ਪੁਲਿਸ ਵੱਲੋਂ 472 ਥਾਵਾਂ ’ਤੇ ਛਾਪੇਮਾਰੀ; 241 ਗ੍ਰਿਫ਼ਤਾਰ।
पंजाब आर्टिफिशियल इंटेलिजेंस सिस्टम ने गैंगस्टर नेटवर्क के खिलाफ पंजाब पुलिस को दी नई ताकत।