ਮੇਹਰਚੰਦ ਪੋਲੀਟੈਕਨਿਕ ਨੂੰ ਮਿਲੀ ਐਨ.ਬੀ.ਏ ਐਕਰੀਡੀਟੇਸ਼ਨ

Jalandhar-Manvir Singh Walia
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੀਆਂ ਉਪਲਬਧੀਆਂ ਨੂੰ ਅੱਜ ਉਸ ਵੇਲੇ ਚਾਰ ਚੰਦ ਲਗ ਗਏ ਜਦੋਂ ਨੈਸ਼ਨਲ ਬੋਰਡ ਆਫ ਐਕਰੀਡੀਟੇਸ਼ਨ (ਐਨ.ਬੀ.ਏ) ਨਵੀਂ ਦਿਲੀ ਵਲੋਂ ਇਸ ਦੇ ਇਲੈਕਟ੍ਰੀਕਲ ਡਿਪਲੋਮਾ ਪ੍ਰੋਗਰਾਮ ਨੂੰ ਫਾਇਲ ਨੰ: 31-19-20-10 ਂਭਅ ਰਾਹੀਂ ਮੈਂਬਰ ਸੈਕਟਰੀ ਨੇ ਆਉਂਦੇ ਤਿੰਨ ਸਾਲ ਲਈ ਮਾਨਤਾ ਦਿੱਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਇਹ ਮਾਨਤਾ 30 ਜੂਨ 2027 ਤਕ ਰਹੇਗੀ ਤੇ ਜੋ ਵੀ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਡਿਪਲੋਮਾ ਪ੍ਰਾਪਤ ਕਰਨਗੇ ਉਹਨਾਂ ਦੇ ਸਰਟੀਫਿਕੇਟ ਉਪਰ ਐਨ.ਬੀ.ਏ ਅੇਕਰੀਡੀਟੇਸ਼ਨ ਯਾਨੀ ਮਾਨਤਾ ਪ੍ਰਾਪਤ ਲਿਖਿਆ ਜਾਵੇਗਾ । ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਦੂਜੀ ਵਾਰ ਐਨ.ਬੀ.ਏ ਵਲੋਂ ਮਾਨਤਾ ਪ੍ਰਾਪਤ ਹੋਈ ਹੈ, ਤੇ ਇਹ ਉਪਲੱਬਧੀ ਹਾਸਿਲ ਕਰਨ ਵਾਲਾ ਪੰਜਾਬ ਦਾ ਪਹਿਲਾ ਬਹੁਤਕਨੀਕੀ ਕਾਲਜ ਬਣ ਗਿਆ ਹੈ। ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਇਲੈਕਟ੍ਰੀਕਲ ਵਿਭਾਗ ਦੇ ਮੁਖੀ ਸ਼੍ਰੀ ਕਸ਼ਮੀਰ ਕੁਮਾਰ ਤੇ ਉਹਨਾਂ ਦੇ ਸਟਾਫ ਤੇ ਐਨ.ਬੀ.ਏ ਕੋਆਡੀਨੇਟਰ ਡਾ.ਰਾਜੀਵ ਭਾਟੀਆ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਸਾਲ ਉਹਨਾਂ ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਦੀ ਮਾਨਤਾਂ ਲਈ ਅਪਲਾਈ ਕੀਤਾ ਤੇ ਦੂਜੇ ਪ੍ਰੋਗਰਾਮ ਫਾਰਮੇਸੀ ਦਾ ਰਿਜ਼ਲਟ ਵੀ ਆੳਣ ਵਾਲਾ ਹੈ। ਉਮੀਦ ਹੈ ਕਿ ਉਸ ਨੂੰ ਵੀ ਸਫਲਤਾ ਮਿਲੇਗੀ। ਉਹਨਾਂ ਕਿਹਾ ਕਿ ਪਲੈਟੀਨਮ ਜੁਬਲੀ ਦੇ ਮੌਕੇ ਤੇ ਇਸ ਪ੍ਰਾਪਤੀ ਨਾਲ ਮੇਹਰਚੰਦ ਪੋਲੀਟੈਕਨਿਕ ਦੀਆਂ 70 ਸਾਲਾਂ ਦੀਆ ਪ੍ਰਾਪਤੀਆਂ ਦੇ ਸੋਨ ਮੁਕਟ ਵਿਚ ਇਕ ਹੋਰ ਨਗੀਨਾ ਜੁੜ ਗਿਆ ਹੈ। ਉਹਨਾਂ ਇਸ ਪ੍ਰਾਪਤੀ ਲਈ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ, ਡਾਇਰੈਕਟਰ ਉਚ ਸਿੱਖਿਆ ਸ਼੍ਰੀ ਸ਼ਿਵਰਮਨ ਗੋਰ, ਜਸਟਿਸ ਐਨ.ਕੇ. ਸੂਦ, ਸ਼੍ਰੀ ਅਰਵਿੰਦ ਘਈ ਤੇ ਸ਼੍ਰੀ ਅਜੇ ਗੋਸਵਾਮੀ ਜੀ ਦਾ ਧੰਨਵਾਦ ਕੀਤਾ ਜਿੰਨ੍ਹਾ ਨੇ ਨਾ ਸਿਰਫ ਯੋਗ ਅਗਵਾਈ ਕੀਤੀ ਸਗੋ ਹਰ ਪਲ ਉਤਸਾਹਿਤ ਵੀ ਕੀਤਾ ਤੇ ਪੂਰਨ ਸਹਿਯੋਗ ਦਿੱਤਾ ।ਐਨ.ਬੀ.ਏ ਮਾਨਤਾ ਮਿਲਣ ਤੇ ਸਾਰੇ ਕਾਲਜ ਦੇ ਸਟਾਫ ਵਿਚ ਉਤਸਾਹ ਦਾ ਮਾਹੋਲ ਸੀ। ਦੁਰਗਾ ਅਸ਼ਟਮੀ ਦੇ ਮੌਕੇ ਤੇ ਲੱਡੂ ਵੰਡੇ ਗਏ। ਇਸ ਮੌਕੇ ਮੈਡਮ ਮੰਜੂ ਮਨਚੰਦਾ , ਸ਼੍ਰੀ ਪ੍ਰਿਸ ਮਦਾਨ ,ਸ. ਤਰਲੋਕ ਸਿੰਘ, ਸ਼੍ਰੀ ਪ੍ਰਦੀਪ ਕੁਮਾਰ, ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀ ਵਿਕਰਮਜੀਤ ਸਿੰਘ, ਸ਼੍ਰੀ ਗਗਨਦੀਪ, ਮਿਸ ਗੀਤਾ ਅਤੇ ਮਿਸ ਸਿਮਰਿਤਪਾਲ ਹਾਜ਼ਿਰ ਸੀ।