Skip to content
ਅਜੋਕੇ ਸਮੇਂ ਵਿੱਚ ਮਾਰਕਸਵਾਦ ਦੀ ਪ੍ਰਸੰਗਕਤਾ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ
ਜਲੰਧਰ 2 ਮਈ-Manvir Singh Walia
ਸੀਪੀਆਈ ( ਐਮ ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਸੀਪੀਆਈ ( ਐਮ ) ਦੀ ਪੰਜਾਬ ਰਾਜ ਕਮੇਟੀ ਨੇ 5 ਮਈ 2024 ਨੂੰ ਪਿਛਲੀ ਦਹਿ ਸਦੀ (1000 ਈ. ਤੋਂ 2000 ਈ. ) ਦੌਰਾਨ ਸੰਸਾਰ ਦੀ ਮਾਨਵ ਜਾਤੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਮਹਾਨਤਮ ਕ੍ਰਾਂਤੀਕਾਰੀ, ਸਮਾਜ ਸ਼ਾਸਤਰੀ ,ਅਰਥਸ਼ਾਸਤਰੀ, ਦਾਰਸ਼ਨਿਕ, ਪੱਤਰਕਾਰ ਅਤੇ ਵਿਗਿਆਨਿਕ ਸਮਾਜਵਾਦੀ ਕਾਮਰੇਡ ਕਾਰਲ ਮਾਰਕਸ ਦੀ ਪੰਜਾਬ ਭਰ ਵਿੱਚ 206ਵੀਂ ਵਰ੍ਹੇਗੰਢ ਮਨਾਉਣ ਦਾ ਫੈਸਲਾ ਕੀਤਾ ਹੈ । ਕਾਮਰੇਡ ਸੇਖੋਂ ਨੇ ਪੰਜਾਬ ਦੀ ਸਾਰੀ ਪਾਰਟੀ ਨੂੰ ਸੱਦਾ ਦਿੱਤਾ ਹੈ ਅਤੇ ਅਪੀਲ ਕੀਤੀ ਹੈ ਕਿ 5 ਮਈ ਨੂੰ ਜਿਲ੍ਹਾ , ਕੇਂਦਰਾਂ , ਤਹਿਸੀਲ ਕੇਂਦਰਾਂ ਅਤੇ ਹੋਰ ਜਿੱਥੇ ਵੀ ਹੋ ਸਕੇ ਵਿਸ਼ਾਲ ਕਾਨਫਰੰਸਾਂ ਮੀਟਿੰਗਾਂ ਆਦਿ ਆਯੋਜਿਤ ਕਰਕੇ ਕਾਰਲ ਮਾਰਕਸ ਦੀਆਂ ਸਿੱਖਿਆਵਾਂ , ਮਾਰਕਸਵਾਦ ਦੀ ਮਹੱਤਤਾ ਅਤੇ ਅਟੱਲਤਾ ਬਾਰੇ ਜਾਣਕਾਰੀ ਦਿੱਤੀ ਜਾਵੇ ।

ਕਾਮਰੇਡ ਸੇਖੋਂ ਨੇ ਅੱਗੇ ਕਿਹਾ ਕਿ ਸੀਪੀਆਈ ( ਐਮ ) ਨੇ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰੋਪੀਅਨ ਦੇਸ਼ਾਂ ਵਿੱਚ ਸਮਾਜਵਾਦੀ ਸਿਸਟਮ ਦੇ ਢਹਿ ਢੇਰੀ ਹੋ ਜਾਣ ਤੋਂ ਬਾਅਦ ਵੀ ਮਹਾਨ ਮਾਰਕਸ ਦੀ ਵਿਚਾਰਧਾਰਾ ਮਾਰਕਸਵਾਦ ਦਾ ਝੰਡਾ ਬੁਲੰਦ ਰੱਖਿਆ ਹੈ ।ਕਾਮਰੇਡ ਸੇਖੋਂ ਨੇ ਹੋਰ ਅੱਗੋਂ ਕਿਹਾ ਕਿ ਅੱਜ ਜਿਸ ਸਮੇਂ ਦੇਸ਼ ਦੀ ਹਾਕਮ ਪਾਰਟੀ ਬੀਜੇਪੀ ਦੇਸ਼ ਦੇ ਲੋਕਾਂ ਨੂੰ ਫਿਰਕੂ ਅਧਾਰ ਤੇ ਵੰਡਣ ਦੇ ਰਾਹ ਤੇ ਤੁਰੀ ਹੋਈ ਹੈ ਤਾਂ ਮਾਰਕਸਵਾਦ ਦੀ ਪ੍ਰਸੰਗਤਾ ਹੋਰ ਵੀ ਵੱਧ ਗਈ ਹੈ ।

ਅੰਤ ਵਿੱਚ ਕਾਮਰੇਡ ਸੇਖੋਂ ਨੇ ਸਮੂਹ ਜ਼ਿਲ੍ਹਾ ਅਤੇ ਤਹਿਸੀਲ ਕਮੇਟੀਆਂ ਨੂੰ ਕਿਹਾ ਕਿ ਉਹ ਤੁਰੰਤ ਸਰਗਰਮ ਹੋਣ , ਹਰਕਤ ਵਿੱਚ ਆਉਣ ਅਤੇ ਵੱਡੇ ਪੈਮਾਨੇ ਤੇ ਇਸ ਦਿਵਸ ਨੂੰ ਮਨਾਉਣ।
More Stories
jjjjjjjjjjjjjjjjjjjjj
फाजिल्का एरिया के तहत ढीले तारों संबंधी कोई भी शिकायत लंबित नहीं: हरभजन सिंह ई. टी. ओ.
अपनी मन कौर को “जस्मीन नंदा के किरदार में देखने के लिए तैयार हो जाए नए शो “काशनी” में हर सोमवार से शनिवार रात 9 वजे 31 मार्च से ज़ी पंजाबी पर!