ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ “ਆਧੁਨਿਕ ਤਕਨੀਕਾਂ” ਤੇ ਸੈਮੀਨਾਰ

Jalandhar-Manvir Singh Walia

ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁਮਾਈ ਹੇਠ ਮੁੱਖੀ ਵਿਭਾਗ ਸ਼੍ਰੀ.ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਵਲੌਂ ਇੰਜ. ਸ਼ਮਸ਼ੇਰ ਸਿੰਘ (ਟ੍ਰੇਨਿੰਗ ਮੈਨੇਜਰ) ਨੋਵੈਮ ਕੰਟ੍ਰੋਲਸ (ਮੋਹਾਲੀ) ਕੰਪਨੀ ਦੀ ਮੱਦਦ ਨਾਲ ਅੱਜ “ਆਧੁਨਿਕ ਤਕਨੀਕਾਂ” ਤੇ ਸੈਮੀਨਾਰ ਕਰਵਾਇਆ ਗਿਆ।ਇੰਜ. ਸ਼ਮਸ਼ੇਰ ਸਿੰਘ ਅਤੇ ਉਸਦੀ ਟੀਮ ਨੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਜਿਵੇ ਕਿ ਪੀ.ਐਲ.ਸੀ , ਸਕਾਡਾ, ਐਚ.ਐਮ.ਆਈ ਅਤੇ ਬਨਾਵਟੀ ਗਿਆਨ (ਅ.ੀ) ਤੇ ਖੁੂਬ ਜਾਣਕਾਰੀ ਦਿੱਤੀ ਤਾਂਕਿ ਉਹ ਸਮੇਂ ਦੇ ਹਾਣੀ ਹੋ ਸਕਣ।ਜਿੱਥੇ ਉਨ੍ਹਾਂ ਵਿਦਿਆਰਥੀਆਂ ਨੂੰ ਉੱਦਮੀ ਬਨਣ ਲਈ ਪ੍ਰੇਰਿਆ ਉੱਥੇ ਉਨ੍ਹਾਂ ਨੂੰ ਉੱਚ ਸਿੱਖਿਆ ਵਿਚ ਜਾਣ ਦੀ ਵੀ ਨੇਕ ਸਲਾਹ ਦਿੱਤੀ।ਸਾਰੇ ਵਿਦਿਆੳਰਥੀ ਉਨ੍ਹਾਂ ਦੀ ਪ੍ਰੇਰਨਾ ਤੋਂ ਬਹੁਤ ਪ੍ਰਭਾਵਿਤ ਹੋਏ।ਇਸ ਮੋਕੇ ਤੇ ਇਲੈਕਟ੍ਰੀਕਲ ਵਿਭਾਗ ਦਾ ਸਾਰਾ ਸਟਾਫ ਮੋਜੂਦ ਸੀ।ਅਜਿਹੇ ਸਂੈਮੀਨਾਰਾਂ ਰਾਹੀਂ ਵਿਦਿਆਰਥੀਆਂ ਨੂੰ ਨਵੀਂ ਸੇਦ ਮਿਲਦੀ ਹੈ।