![](https://primepunjab.com/home/wp-content/uploads/2024/05/patar.jpg)
ਪਾਤਰ ਦਾ ਨਾਂ ਪੰਜਾਬੀ ਸਾਹਿਤ ਦੇ ਅੰਬਰਾਂ ਤੇ ਸਦਾ ਲਈ ਚਮਕਦਾ ਰਹੇਗਾ
ਜਲੰਧਰ 12 ਮਈ : Manvir Singh Walia
ਸੀਪੀਆਈ ( ਐਮ ) ਦੇ ਸੂਬਾ ਸਕੱਤਰੇਤ ਮੈਂਬਰ , ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਕੱਤਰ ਅਤੇ ਮਾਸਿਕ ” ਲੋਕ ਲਹਿਰ ” ਦੇ ਸੰਪਾਦਕ ਕਾਮਰੇਡ ਲਹਿੰਬਰ ਸਿੰਘ ਤੱਗੜ , ਸੂਬਾ ਕਮੇਟੀ ਮੈਂਬਰ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਸਪੁੱਤਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਿਰਮੌਰ ਯੁਗ ਕਵੀ ਸ੍ਰੀ ਸੁਰਜੀਤ ਪਾਤਰ ਦੇ ਅਚਾਨਕ ਵਿਛੋੜੇ ਤੇ ਉਹਨਾਂ ਦੇ ਪਰਿਵਾਰ ਅਤੇ ਸਮੂਹ ਪੰਜਾਬੀ ਜਗਤ ਨਾਲ ਡੂੰਘੇ ਦੁੱਖ , ਹਮਦਰਦੀ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ । ਕਾਮਰੇਡ ਤੱਗੜ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਸੁਰਜੀਤ ਪਾਤਰ ਪੰਜਾਬ ਦੇ ਮਿੱਟੀ ਵਿੱਚੋਂ ਪੈਦਾ ਹੋਇਆ ਪੰਜਾਬੀਆਂ ਦੀਆਂ ਅਗਾਂਹ ਵਧੂ ਜੰਗਜ਼ੂ ਰਵਾਇਤਾਂ ਨੂੰ ਉਭਾਰਨ ਤੇ ਸ਼ਿੰਗਾਰਨ ਨੂੰ ਪਰਾਣਾਇਆ ਹੋਇਆ ਇੱਕ ਮਹਾਨ ਕਵੀ ਸੀ ਜਿਸ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ । ਕਾਮਰੇਡ ਤੱਗੜ ਨੇ ਕਿਹਾ ਕਿ ਸ੍ਰੀ ਸੁਰਜੀਤ ਪਾਤਰ ਦੀਆਂ ਲਿਖੀਆਂ ” ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ , ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ” – ” ਮੈਂ ਰਾਹਾਂ ਤੇ ਨਹੀਂ ਤੁਰਦਾ , ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ” । ” ਜੋ ਲੋਅ ਮੱਥੇ ਚੋਂ ਫੁੱਟਦੀ ਹੈ , ਉਹ ਅਸਲੀ ਤਾਜ ਹੁੰਦੀ ਹੈ , ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ । ” ” ਜੇ ਆਈ ਪਤਝੜ ਤਾਂ ਫੇਰ ਕੀ ਹੈ , ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ । ” ਵਰਗੀਆਂ ਸੈਂਕੜੇ ਕਾਵਿ ਲਾਈਨਾਂ ਅਗਾਂਹ ਵਧੂ ਅਤੇ ਰੌਸ਼ਨ ਦਿਮਾਗ ਵਿਅਕਤੀਆਂ ਦੀਆਂ ਜ਼ੁਬਾਨਾਂ ਤੇ ਚੜ੍ਹੀਆਂ ਹੋਈਆਂ ਹਨ ਅਤੇ ਲੋਕਕਤੀਆਂ ਵਾਂਗ ਵਰਤੀਆਂ ਜਾਂਦੀਆਂ ਹਨ । ਕਾਮਰੇਡ ਤੱਗੜ ਨੇ ਹੋਰ ਅੱਗੇ ਕਿਹਾ ਕਿ ਸ੍ਰੀ ਸੁਰਜੀਤ ਪਾਤਰ ਦਾ ਨਾਂ ਆਓਣ ਵਾਲੇ ਸਮਿਆਂ ਵਿੱਚ ਪੰਜਾਬੀ ਸਾਹਿਤ ਦੇ ਅੰਬਰਾਂ ਉੱਤੇ ਸਦਾ ਸਦਾ ਲਈ ਚਮਕਦਾ ਰਹੇਗਾ।
More Stories
ਪੁਲਿਸ ਕਮਿਸ਼ਨਰ ਜਲੰਧਰ ਨੇ ਪੁਲਿਸਿੰਗ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਵਧਾਉਣ ਲਈ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਅਤੇ ਸਦਰ ਜਲੰਧਰ ਦਾ ਅਚਾਨਕ ਨਿਰੀਖਣ ਕੀਤਾ।
अमेरिका से भारतीयों को डिपोर्ट करने का मामला: पंजाब पुलिस की विशेष जांच टीम द्वारा ट्रैवल एजेंटों के खिलाफ 8 एफआईआरज दर्ज
पंजाब पुलिस ने राज्य की सड़कों को और अधिक सुरक्षित बनाने के लिए सेव लाइफ इंडिया के साथ समझौता