ਚੋਣ ਕਮਿਸ਼ਨ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਬਦਲਵੇਂ ਪਹਿਚਾਣ ਪੱਤਰ ਵਰਤਣ ਦੀ ਆਗਿਆ- ਡਾ.ਹਿਮਾਂਸ਼ੂ ਅਗਰਵਾਲ

ਜਲੰਧਰ-Prime Punjab
ਲੋਕ ਸਭਾ ਚੋਣਾਂ-2024 ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਬਦਲਵੇਂ ਪਹਿਚਾਣ ਪੱਤਰ ਵਰਤਣ ਦੀ ਆਗਿਆ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਪਾਸ ਵੋਟਰ ਸ਼ਨਾਖਤੀ ਕਾਰਡ (ਈ-ਐਪਿਕ) ਨਹੀਂ ਹਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਬਦਲਵੇਂ ਪਹਿਚਾਣ ਪੱਤਰ ਜਿਵੇਂ ਅਧਾਰ ਕਾਰਡ, ਪਾਸਪੋਰਟ, ਡਰਾਇਵਿੰਗ ਲਾਇਸੰਸ ਜਾਂ ਕੇਂਦਰ/ਸੂਬਾ ਸਰਕਾਰ/ਪੀ.ਐਸ.ਯੂਜ ਪਬਲਿਕ ਲਿਮਟਿਡ ਕੰਪਨੀਆਂ ਵਲੋਂ ਜਾਰੀ ਸਰਵਿਸ ਪਹਿਚਾਣ ਕਾਰਡ, ਆਰ.ਜੀ.ਆਈ. ਵਲੋਂ ਐਨ.ਪੀ.ਆਰ. ਤਹਿਤ ਜਾਰੀ ਸਮਾਰਟ ਕਾਰਡ ਅਤੇ ਫੋਟੋ ਵਾਲਾ ਸਰਵਿਸ ਪਹਿਚਾਣ ਪੱਤਰ ਮਨਗਰੇਗਾ ਜਾਬ ਕਾਰਡ, ਬੈਂਕ ਜਾਂ ਡਾਕਖਾਨੇ ਤੋਂ ਫੋਟੋ ਵਾਲੀ ਜਾਰੀ ਪਾਸਬੁੱਕ, ਕਿਰਤ ਮੰਤਰਾਲਾ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਡਰਾਇਵਿੰਗ ਲਾਈਸੰਸ, ਪੈਨ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ/ਸੂਬਾ ਸਰਕਾਰ/ਪੀ.ਐਸ.ਯੂਜ ਪਬਲਿਕ ਲਿਮਟਿਡ ਕੰਪਨੀਆਂ ਵਲੋਂ ਜਾਰੀ ਸਰਵਿਸ ਪਹਿਚਾਣ ਕਾਰਡ ਅਤੇ ਐਮ.ਪੀਜ਼, ਐਮ.ਐਲ.ਏਜ਼/ ਐਮ.ਐਲ.ਸੀਜ਼ ਨੂੰ ਜਾਰੀ ਸਰਕਾਰੀ ਪਹਿਚਾਣ ਪੱਤਰ ਦਿਖਾਏ ਜਾ ਸਕਦੇ ਹਨ।

ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਫੋਟੋ ਵਾਲੀ ਬੈਂਕ ਜਾਂ ਡਾਕਖਾਨੇ ਦੀ ਪਾਸ ਬੁੱਕ, ਪੈਨ ਕਾਰਡ, ਮਗਨਰੇਗਾ ਜਾਬ ਕਾਰਡ , ਕਿਰਤ ਮੰਤਰਾਲਾ ਵਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਵਾਲੇ ਪੈਨਸ਼ਨ ਦਸਤਾਵੇਜ, ਯੂਨੀਕ ਡਿਸਅਬਿਲਟੀ ਪਹਿਚਾਣ ਪੱਤਰ (ਯੂ.ਡੀ.ਆਈ.ਡੀ.) ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਕੋਈ ਵੀ ਜਾਣਕਾਰੀ ਸਲਿੱਪ ਦੇ ਨਾਲ ਉਕਤ ਪਹਿਚਾਣ ਪੱਤਰਾਂ ਵਿਚੋਂ ਕੋਈ ਇਕ ਪਹਿਚਾਣ ਪੱਤਰ ਦਿਖਾ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ 1 ਜੂਨ 2024 ਨੂੰ ਜ਼ਿਲ੍ਹੇ ਭਰ ਵਿੱਚ ਬਣਾਏ ਗਏ 1951 ਪੋਲਿੰਗ ਬੂਥਾਂ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟ ਪਾਈ ਜਾ ਸਕਦੀ ਹੈ। ਉਨ੍ਹਾਂ ਇਹ ਵੀ ਅਪੀਲ ਪੂਰੇ ਉਤਸ਼ਾਹ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਨੈਤਿਕ ਮਤਦਾਨ ਸਾਡੇ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਦਾ ਅਧਾਰ ਹੈ।