ਵਿਦਿਆਰਥੀਆਂ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਦਿੱਤੀ ਜਾਵੇਗੀ ਸਕਾਲਰਸਿਪ : ਡਾ. ਜਸਪਾਲ ਸਿੰਘ

Jalandhar-Manvir Singh Walia

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਵਿਦਿਅਕ ਵਰੇ 2024-25 ਦੇ ਦਾਖਲੇ ਲਈ ਐਨ.ਈ.ਪੀ.-2020 ਅਨੁਸਾਰ ਤਿਆਰ ਕੀਤਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਵਲੋਂ ਸਾਲ 2024-25 ਲਈ ਅਕਾਦਮਿਕ, ਖੇਡਾਂ, ਕਲਚਰਲ ਆਦਿ ਖੇਤਰ ਵਿੱਚ ਉਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸਿਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਲਜ ਵਲੋਂ ਰਵਾਇਤੀ ਕੋਰਸਾਂ ਦੇ ਨਾਲ-ਨਾਲ ਨਵੇਂ ਤਕਨੀਕੀ ਅਤੇ ਕਿੱਤਾ ਮੁਖੀ ਕੋਰਸ ਵੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ-2020 ਤਹਿਤ ਕਾਲਜ ਵਿਖੇ ਵਿਦਿਆਰਥੀ ਅੰਡਰ ਗ੍ਰੈਜੂਏਸ਼ਨ ਕਲਾਸਾਂ ਵਿਚ ਆਨਰਜ ਡਿਗਰੀ ਦੀ ਆਪਸ਼ਨ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿਖੇ ਅੰਡਰ ਗ੍ਰੈਜੁਏਸ਼ਨ ਕਲਾਸਾਂ ਜਿਵੇਂ ਬੀ.ਏ. ਜਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ, ਬੀ.ਐਸ.ਸੀ. (ਮੈਡੀਕਲ, ਨਾਨ-ਮੈਡਿਕਲ, ਇਕਨਾਮਿਕਸ, ਕੰਪਿਊਟਰ ਸਾਇੰਸ, ਆਈ.ਟੀ., ਬਾਇਓਟੈਕਨੋਲੋਜੀ), ਬੀ.ਕਾਮ, ਬੀ.ਬੀ.ਏ., ਬੀ.ਸੀ.ਏ., ਬੀ.ਵਾਕ (ਸੋਫਟਵੇਅਰ ਡਿਵੈਲਪਮੈਂਟ), ਬੀ.ਡਿਜ਼ਾਇਨ (ਮਲਟੀਮੀਡੀਆ), ਬੀ.ਪੀ.ਟੀ., ਵਿਚ ਦਾਖਲਾ ਚੱਲ ਰਿਹਾ ਹੈ ਅਤੇ ਉਸ ਦੇ ਨਾਲ ਪੋਸਟ ਗ੍ਰੈਜੂਏਸ਼ਨ ਕਲਾਸਾਂ ਦਾ ਦਾਖਲਾ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਡਿਪਲੋਮਾਂ ਕੋਰਸ ਡੀ.ਸੀ.ਏ., ਡੀ.ਸੀ.ਐਮ., ਡੀ.ਸੀ.ਐਨੀਮੇਸ਼ਨ, ਪੀ.ਜੀ.ਡੀ.ਬੀ.ਐਮ., ਪੀ.ਜੀ.ਡੀ.ਸੀ.ਏ. ਵਿਚ ਵੀ ਦਾਖਲਾ ਚੱਲ ਰਿਹਾ ਹੈ, ਜਿਨ੍ਹਾਂ ਵਿਚ ਵਿਦਿਆਰਥੀ ਕਾਫੀ ਦਿਲਚਸਪੀ ਦਿਖਾ ਰਹੇ ਹਨ। ਉਹਨਾਂ ਚਾਹਵਾਨ ਵਿਦਿਆਰਥੀਆਂ ਨੂੰ ਕਾਲਜ ਵਿਖੇ ਚੰਗੇਰੇ ਭਵਿੱਖ ਲਈ ਦਾਖਲ਼ਾ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਪਣੇ ਪਸੰਦੀਦਾ ਕੋਰਸਾਂ ਵਿਚ ਸੀਟ ਪੱਕੀ ਕਰਨ ਲਈ ਜਲਦ ਤੋਂ ਜਲਦ ਕਾਲਜ ਵਿਖੇ ਆਯੋਜਿਤ ਐਡਮਿਸ਼ਨ ਸੈਲ ਵਿਚ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਾ. ਹਰਜੀਤ ਸਿੰਘ, ਮੁਖੀ ਗਣਿਤ ਵਿਭਾਗ, ਪ੍ਰੋ. ਸੰਦੀਪ ਅਹੂਜਾ ਕਨਵੀਨਰ ਪ੍ਰੋਸਪੈਕਟਸ ਪ੍ਰਿਟਿੰਗ ਕਮੇਟੀ, ਡਾ. ਅਰੁਣਦੇਵ ਸ਼ਰਮਾ, ਮੁਖੀ ਬਾਇਓਟੈਕ ਵਿਭਾਗ, ਡਾ. ਸੰਦੀਪ ਸਿੰਘ, ਡਾ. ਭੁਪਿੰਦਰਪਾਲ ਸਿੰਘ, ਪ੍ਰੋ. ਵਿਵੇਕ ਮਹਾਜਨ, ਪ੍ਰੋ. ਇੰਦਰਜੀਤ ਕੌਰ, ਡਾ. ਪਲਵਿੰਦਰ ਸਿੰਘ, ਡਾ. ਕਰਨਬੀਰ ਸਿੰਘ, ਪ੍ਰੋ. ਰਵਨੀਤ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਮਨਦੀਪ ਸਿੰਘ, ਪ੍ਰੋ. ਕਿਰਨ ਅਮਰ, ਪ੍ਰੋ. ਰਿਤੀਕਾ, ਪ੍ਰੋ. ਐਨੀ ਗੋਇਲ, ਸ੍ਰੀ ਕੰਵਰ ਸੁਖਜੀਤ ਸਿੰਘ, ਦਫਤਰ ਸੁਪਰਡੈਂਟ, ਸ੍ਰੀ ਸੁਰਿੰਦਰ ਕੁਮਾਰ ਚਲੋਤਰਾ, ਪੀ.ਏ., ਸ੍ਰੀ ਸਰੂਪ ਲਾਲ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।