ਲਾਇਲਪੁਰ ਖ਼ਾਲਸਾ ਕਾਲਜ ਨੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ
ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਕਾਲਜ ਕੈਂਪਸ ਵਿਖੇ ਯੋਗਾ ਸੈਸ਼ਨ ਦਾ ਆਯੋਜਨ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਯੋਗਾ ਦੀ ਮਹੱਤਤਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਵਧਦੀ ਪ੍ਰਸਿੱਧੀ 'ਤੇ ਜ਼ੋਰ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਹਾਲਾਤ ਵਿੱਚ ਜਦੋਂ ਧੀਰਜ ਦੀ ਘਾਟ, ਤਣਾਅ ਅਤੇ ਚਿੰਤਾ ਮਨੁੱਖੀ ਸਰੀਰ ਅਤੇ ਮਨ ਨੂੰ ਪ੍ਰਭਾਵਿਤ ਕਰ ਰਹੀ ਹੈ, ਤਾਂ ਯੋਗਾ ਸਰੀਰ ਅਤੇ ਮਨ ਨੂੰ ਤੇਜ਼ ਰਫ਼ਤਾਰ ਵਾਲੇ ਜੀਵਨ ਦੇ ਮਾੜੇ ਪ੍ਰਭਾਵਾਂ ਤੋਂ ਆਰਾਮ ਦੇਣ ਲਈ ਇੱਕ ਬਿਹਤਰ ਵਿਕਲਪ ਹੈ। ਯੋਗਾ ਸੈਸ਼ਨ ਦਾ ਸੰਚਾਲਨ ਪ੍ਰਸਿੱਧ ਯੋਗਾ ਟ੍ਰੇਨਰ ਸ਼੍ਰੀ ਵਿਕਾਸ ਨੇ ਕੀਤਾ। ਉਨ੍ਹਾਂ ਨੇ ਯੋਗ ਆਸਣ ਕੀਤੇ, ਆਸਣ ਕਰਨ ਦੇ ਸਹੀ ਤਰੀਕੇ ਅਤੇ ਵੱਖ-ਵੱਖ ਆਸਣਾਂ ਦੇ ਫਾਇਦੇ ਵੀ ਦੱਸੇ। ਐਨ.ਐਸ.ਐਸ ਦੇ ਮੁੱਖ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ, ਜਲੰਧਰ ਅਤੇ ਕਾਲਜ ਦੇ ਐਨ.ਸੀ.ਸੀ. ਆਰਮੀ ਵਿੰਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਸ੍ਰੀਮਤੀ ਨੇਹਾ ਸ਼ਰਮਾ, ਜਿਲਾ ਯੂਥ ਅਫ਼ਸਰ, ਨਹਿਰੂ ਯੁਵਾ ਕੇਂਦਰ, ਜਲੰਧਰ, ਡਾ. ਅਮਨਦੀਪ ਕੌਰ, ਸ੍ਰੀ ਸੁਖਵਿੰਦਰ ਕੁਮਾਰ, ਸ੍ਰੀ ਅੰਮ੍ਰਿਤ ਲਾਲ ਸੈਣੀ, ਕੁਲਵਿੰਦਰ ਕੁਮਾਰ ਹਾਜ਼ਰ ਸਨ। ਐਨ.ਐਸ.ਐਸ. ਵਲੰਟੀਅਰ ਨਵਜੋਤ ਕੌਰ, ਮੋਹਨ ਠਾਕੁਰ, ਸੋਨੂੰ ਸੁਨਾਰ ਅਤੇ ਮਨੀਸ਼ ਨੇ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਈ।
More Stories
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
1500 रुपए की रिश्वत लेने के आरोप में गलाडा क्लर्क विजिलेंस ब्यूरो द्वारा काबू
50,000 रुपए रिश्वत लेने के आरोप में सहायक टाउन प्लानर और आर्किटेक्ट विजिलेंस ब्यूरो द्वारा काबू