ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਮਰ ਫੁੱਟਬਾਲ ਕੋਚਿੰਗ ਕੈਂਪ ਦੀ ਸ਼ੁਰੂਆਤ

Jalandhar-Manvir Singh Walia
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜਾਣਿਆ ਜਾਂਦਾ ਹੈ। ਪੜ੍ਹਾਈ ਦੇ ਨਾਲ-ਨਾਲ ਕਲਚਰਲ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ ਉੱਚ ਪ੍ਰਾਪਤੀਆਂ ਕੀਤੀਆਂ ਹਨ। ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਮਕਸਦ ਨਾਲ ਕਾਲਜ ਵਿਖੇ ਮਿਤੀ 26 ਜੂਨ 2024 ਤੋਂ 2 ਜੁਲਾਈ 2024 ਤੱਕ ਫੁੱਟਬਾਲ ਸਮਰ ਕੋਚਿੰਗ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਖੇਤਰ ਦੇ 40 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਇਸ ਸਮਰ ਕੈਂਪ ਦੇ ਉਦਘਾਟਨੀ ਸਮਾਗਮ ਵਿਚ ਸ. ਅਜਵੰਤ ਸਿੰਘ ਬੱਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਸ. ਇੰਦਰਜੀਤ ਸਿੰਘ ਪ੍ਰਧਾਨ ਡੀ.ਐਫ.ਏ., ਸ. ਮਨਮੋਹਨ ਸਿੰਘ, ਸ. ਸੁੱਖੀ ਮਾਨ, ਸ੍ਰੀ ਦਿਲਬਾਗ ਰਾਏ, ਸ੍ਰੀ ਵਿਜੈ ਵੈਸ਼, ਸ੍ਰੀ ਬਲਵਿੰਦਰ ਕੁਮਾਰ, ਸ. ਹਰਵਿੰਦਰ ਸਿੰਘ ਬਤੌਰ ਵਿਸ਼ੇਸ ਮਹਿਮਾਨ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਫੁੱਟਬਾਲ ਖਿਡਾਰੀਆਂ ਨੂੰ ਜੀ ਆਇਆ ਕਿਹਾ ਅਤੇ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਸ਼ੁਭਕਾਮਨਾ ਦਿੱਤੀਆਂ। ਡਾ. ਰਛਪਾਲ ਸਿੰਘ, ਡੀਨ ਸਪੋਰਟਸ ਨੇ ਕੈਂਪ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀ ਖਿਡਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡਾਂ ਦੇ ਮੁਕਾਬਲਿਆਂ ਦੇ ਵਿੱਚ ਅੱਵਲ ਆਉਂਦੇ ਹਨ ਅਤੇ ਸਾਡੇ ਖਿਡਾਰੀਆਂ ਨੇ ਅੰਤਰ-ਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਤੇ ਉੱਚ ਸਥਾਨ ਪ੍ਰਾਪਤ ਕੀਤਾ ਹੈ। ਫੁੱਟਬਾਲ ਦੇ ਕੋਚ ਸ੍ਰੀ ਧਨਵੰਤ ਕੁਮਾਰ ਅਤੇ ਸ੍ਰੀ ਵਰੁਣਦੀਪ ਦੀ ਕੋਚਿੰਗ ਅਧੀਨ ਇਹ ਕੈਂਪ ਬੜੀ ਸਫਲਤਾ ਪੂਰਵਕ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫੁੱਟਬਾਲ ਨੂੰ ਹੋਰ ਹਰਮਨ ਪਿਆਰਾ ਬਣਾਉਣ ਅਤੇ ਵਿਦਿਆਰਥੀਆਂ ਦੇ ਵਿੱਚ ਖੇਡ ਭਾਵਨਾ ਅਤੇ ਕੁਸ਼ਲਤਾਂ ਵਿਕਸਿਤ ਕਰਨ ਤੇ ਮਕਸਦ ਦੇ ਨਾਲ ਇਹ ਸਮਰ ਕੋਚਿੰਗ ਕੈਂਪ ਕਾਲਜ ਵਿਖੇ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਖਿਡਾਰੀ ਆਪਣਾ ਇਹ ਸਮਰ ਕੈਂਪ ਸਫਲਤਾ ਪੂਰਵਕ ਸੰਪੰਨ ਕਰਨ ਅਤੇ ਖੇਡਾਂ ਦੇ ਖੇਤਰ ਵਿੱਚ ਭਵਿੱਖ ਵਿੱਚ ਵਡਮੁੱਲਾ ਯੋਗਦਾਨ ਪਾਉਣ।  ਇਸ ਮੌਕੇ ਸ੍ਰੀ ਅੰਮ੍ਰਿਤ ਲਾਲ ਸੈਣੀ ਅਤੇ ਸ੍ਰੀ ਜਗਦੀਸ਼ ਸਿੰਘ ਵੀ ਹਾਜਰ ਸਨ।