Jalandhar-Manvir Singh Walia
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੀ ਨਵੰਬਰ ਮੇਲਾ ਗ਼ਦਰੀ ਬਾਬਿਆਂ ਦਾ 2023 ਤਿਆਰੀ ਸਬੰਧੀ ਮੀਟਿੰਗ 19 ਅਗਸਤ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾਏਗੀ।
ਜ਼ਿਕਰਯੋਗ ਹੈ ਕਿ ਇਹ ਮੀਟਿੰਗ 19 ਅਗਸਤ 1942 ਨੂੰ ਪਿੰਡ ਫਰਵਾਹੀ ( ਮਾਨਸਾ ) ਵਿਖੇ ਜਨਮੇ ਨਾਮਵਰ ਨਾਟਕਕਾਰ ਪੋ. ਅਜਮੇਰ ਸਿੰਘ ਔਲਖ ਦੇ ਜਨਮ ਦਿਹਾੜੇ ਅਤੇ 10 ਅਗਸਤ 2023 ਨੂੰ ਸਾਡੇ ਕਾਫ਼ਲੇ ਨੂੰ ਸਦੀਵੀ ਵਿਛੋੜਾ ਦੇ ਗਏ ਜਾਣੇ- ਪਹਿਚਾਣੇ ਰੰਗ ਕਰਮੀ ਮਾਸਟਰ ਤਰਲੋਚਨ ਸਮਰਾਲਾ ਨੂੰ ਸਮਰਪਿਤ ਹੋਏਗੀ।
ਇਸ ਰੋਜ਼ ਇਹਨਾਂ ਸ਼ਖ਼ਸੀਅਤਾਂ ਵੱਲੋਂ ਪੰਜਾਬੀ ਰੰਗ ਮੰਚ ਵਿਸ਼ੇਸ਼ ਕਰਕੇ ਮੇਲਾ ਗ਼ਦਰੀ ਬਾਬਿਆਂ ਦਾ ‘ਚ ਦੇਣ ਨੂੰ ਸਲਾਮ ਕੀਤਾ ਜਾਏਗਾ।
ਪ੍ਰੋ ਅਜਮੇਰ ਸਿੰਘ ਔਲਖ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮਾਣਯੋਗ ਮੈਂਬਰ ਰਹੇ ਹਨ। ਪ੍ਰੋ.ਔਲਖ ਅਤੇ ਮਾਸਟਰ ਤਰਲੋਚਨ ਸਮਰਾਲਾ ਨੇ ਗ਼ਦਰੀ ਬਾਬਿਆਂ ਦੇ ਮੇਲਿਆਂ ਮੌਕੇ ਆਪਣੀਆਂ ਪੇਸ਼ਕਾਰੀਆਂ ਨਾਲ਼ ਜਿੱਥੇ ਗ਼ਦਰੀ ਬਾਬਿਆਂ ਦੀ ਇਤਿਹਾਸਕ ਸਭਿਆਚਾਰਕ ਵਿਰਾਸਤ ਨੂੰ ਬੁਲੰਦ ਕੀਤਾ ਓਥੇ ਮੇਲੇ ਨੂੰ ਲੋਕਾਂ ਵਿੱਚ ਮਕਬੂਲ ਕਰਨ ਵਿੱਚ ਯਾਦ ਰੱਖਣਯੋਗ ਯੋਗਦਾਨ ਪਾਇਆ।
ਪ੍ਰਬੰਧਕੀ ਜ਼ਿੰਮੇਵਾਰੀਆਂ ਓਟਣ ਵਾਲੇ ਕਾਮੇ 19 ਅਗਸਤ 2023 ਨੂੰ ਸਿਰ ਜੋੜਕੇ ਮੇਲੇ ਦੀ ਰੂਪ ਰੇਖਾ ਦਾ ਤਜਵੀਜ਼ਤ ਖ਼ਾਕਾ ਤਿਆਰ ਕਰਨਗੇ। ਇਸ ਉਪਰੰਤ ਇਸ ਦਿਨ ਹੀ ਦੇਸ਼ ਭਗਤ ਯਾਦਗਾਰ ਕਮੇਟੀ ਦਾ ਸਭਿਆਚਾਰਕ ਵਿੰਗ ਇਹਨਾਂ ਤਜਵੀਜ਼ਤ ਸੁਝਾਵਾਂ ਉਪਰ ਵਿਚਾਰ ਚਰਚਾ ਕਰੇਗਾ।
26 ਅਗਸਤ ਨੂੰ ਹੋਣ ਵਾਲੀਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟ੍ਰਸਟ ਅਤੇ ਉਪਰੰਤ ਜਨਰਲ ਬਾਡੀ ਦੀਆਂ ਮੀਟਿੰਗਾਂ ‘ਚ ਗੰਭੀਰ ਵਿਚਾਰ ਚਰਚਾ ਕਰਨ ਉਪਰੰਤ ਮੇਲੇ ਦੀ ਰੂਪ ਰੇਖਾ ਪਾਸ ਕਰਕੇ ਜਨਤਕ ਕਰ ਦਿੱਤੀ ਜਾਏਗੀ।
More Stories
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
1500 रुपए की रिश्वत लेने के आरोप में गलाडा क्लर्क विजिलेंस ब्यूरो द्वारा काबू
50,000 रुपए रिश्वत लेने के आरोप में सहायक टाउन प्लानर और आर्किटेक्ट विजिलेंस ब्यूरो द्वारा काबू