ਲਾਇਲਪੁਰ ਖ਼ਾਲਸਾ ਕਾਲਜ ਐਨ.ਐਸ.ਐਸ. ਯੂਨਿਟ ਅਤੇ ਰੈੱਡ ਰਿਬਨ ਕਲੱਬ ਵਲੋਂ ਐੱਚ.ਆਈ.ਵੀ./ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇੱਕ ਰੈਲੀ ਦਾ ਕੀਤਾ ਗਿਆ ਆਯੋਜਨ

Jalandhar_Manvir Singh Walia

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਐਨ.ਐਸ.ਐਸ. ਯੂਨਿਟ ਅਤੇ ਰੈੱਡ ਰਿਬਨ ਕਲੱਬ ਐਲ.ਕੇ.ਸੀ. ਨੇ ਐੱਚ.ਆਈ.ਵੀ./ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇੱਕ ਰੈਲੀ ਦਾ ਆਯੋਜਨ ਕੀਤਾ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਭਾਰਤ ਵਿੱਚ ਬਾਲਗਾਂ ਵਿੱਚ ਐੱਚ.ਆਈ.ਵੀ./ਏਡਜ਼ ਪ੍ਰਤੀ ਗਿਆਨ ਦੀ ਘਾਟ ਹੈ ਜਿਸਨੂੰ ਨੌਜਵਾਨਾਂ ਨੂੰ ਸ਼ਾਮਲ ਕਰਕੇ ਸਮੂਹਿਕ ਸਮਾਗਮਾਂ ਰਾਹੀਂ ਵਧਾਉਣ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ਅਤੇ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ। ਬਾਅਦ ਵਿੱਚ, ਉਨ੍ਹਾਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਚੀਫ ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਕਿਹਾ ਕਿ ਇਹ ਰੈਲੀ ਯੁਵਕ ਸੇਵਾਵਾਂ, ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਆਯੋਜਿਤ ਕੀਤੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ 4 ਕਿਲੋਮੀਟਰ ਰੈਲੀ ਦੌਰਾਨ ਵਲੰਟੀਅਰਾਂ ਨੇ ਏਡਜ ਸੰਬੰਧੀ ਜਾਗਰੂਕਤਾ ਫੈਲਾਉਣ ਦੇ ਨਾਅਰੇ ਲਗਾਏ ਅਤੇ ਪੋਸਟਰ ਦਿਖਾਏ। ਰੈਲੀ ਕਾਲਜ ਤੋਂ ਸ਼ੁਰੂ ਹੋ ਕੇ ਹਰਗੋਬਿੰਦਪੁਰਾ ਅਤੇ ਸਾਂਝ ਕੇਂਦਰ ਰਾਹੀਂ ਡਿਫੈਂਸ ਕਲੋਨੀ ਤੋਂ ਹੁੰਦੇ ਹੋਏ ਕਾਲਜ ਗੇਟ ‘ਤੇ ਸਮਾਪਤ ਹੋਈ। ਇਸ ਮੌਕੇ ਸ੍ਰੀ ਕੰਵਰ ਸੁਖਜੀਤ ਸਿੰਘ ਦਫਤਰ ਸੁਪਰਡੈਂਟ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਟੂ ਪ੍ਰਿੰਸੀਪਲ ਵੀ ਮੌਜੂਦ ਸਨ