चंडीगढ़-Manvir Singh Walia पंजाब के सूचना एवं लोक संपर्क मंत्री श्री चेतन सिंह जौड़ामाजरा ने आज आम आदमी पार्टी (आप)...
Politics
चंडीगढ़ -Prime Punjab पंजाब के मुख्यमंत्री भगवंत सिंह मान ने आज भारतीय कम्युनिस्ट पार्टी (माक्र्सवादी) के महासचिव सीताराम येचुरी के...
चंडीगढ़ -Prime Punjab पंजाब विजिलेंस ब्यूरो ने राज्य में भ्रष्टाचार विरोधी अभियान के तहत मंगलवार को पुलिस चौकी किली निहाल...
चंडीगढ़ -Prime Punjab पंजाब विजिलेंस ब्यूरो ने गांव करूरा, तहसील नूरपुरबेदी में वन विभाग, पंजाब की जमीन के अवैध हस्तांतरण/इंतकाल...
ਲਹਿੰਬਰ ਸਿੰਘ ਤੱਗੜ ਕਾਮਰੇਡ ਦਰਸ਼ਨ ਸਿੰਘ ਬਾਗੀ ਮੇਰੇ ਤੋਂ ਪਹਿਲੀ ਪੀੜ੍ਹੀ ਦਾ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਸਿਰਮੌਰ ਵਿਦਿਆਰਥੀ ਆਗੂ ਸੀ ਜਿਸ ਦੀ ਪਹਿਲ ਕਦਮੀ ਅਤੇ ਅਗਵਾਈ ਵਿੱਚ 1960 ਵਿਆਂ ਵਿੱਚ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਪੰਜਾਬ ਵਿੱਚ ਇੱਕ ਇਨਕਲਾਬੀ, ਲੜਾਕੂ ਅਤੇ ਇਤਿਹਾਸਕ ਵਿਦਿਆਰਥੀ ਲਹਿਰ ਪੈਦਾ ਹੋਈ ਅਤੇ ਸਿਖਰਾਂ ਤੇ ਪੁੱਜੀ। ਭਾਵੇਂ ਅਖੀਰ ਵਿੱਚ ਉਹ ਆਪਣੀਆਂ ਦੋਹਾਂ ਪਹਿਚਾਣਾਂ ‘ਕਾਮਰੇਡ’ ਅਤੇ ‘ਬਾਗੀ’ ਨੂੰ ਤਿਲਾਂਜਲੀ ਦੇ ਕੇ ਦਰਸ਼ਨ ਸਿੰਘ ਖਹਿਰਾ ਬਣ ਗਿਆ ਅਤੇ ਦੇਸ਼ ਨੂੰ ਵੀ ਛੱਡ ਕੇ ਕੈਨੇਡਾ ਜਾ ਵਸਿਆ, ਪਰ ਅੱਜ ਜਿਸ ਵੇਲੇ ਅਸੀਂ ਉਸ ਦੇ 86 ਸਾਲ ਦੀ ਉਮਰ ਵਿੱਚ ਪਏ ਸਦੀਵੀ ਵਿਛੋੜੇ ’ਤੇ ਕੁੱਝ ਸ਼ਬਦ ਲਿਖਣ ਲੱਗੇ ਹਾਂ ਤਾਂ ਅਸੀਂ ਉੁਸ ਨੂੰ ‘ਕਾਮਰੇਡ ਦਰਸ਼ਨ ਸਿੰਘ ਬਾਗੀ’ ਕਹਿ ਕੇ ਹੀ ਗੱਲ ਕਰਾਂਗੇ ‘ਖਹਿਰਾ’ ਕਹਿਕੇ ਨਹੀਂ। ਉਹ ਇਸ ਲਈ ਕਿਉਂਕਿ ਅਸੀਂ ਉਸਦੀ ਜਿੰਦਗੀ ਦੇ ਜਿਹੜੇ ਪੰਜ ਛੇ ਵਰਿ੍ਹਆਂ ਦੀ ਗੱਲ ਕਰਨੀ ਹੈ ਉਨ੍ਹਾਂ ਸਮਿਆਂ ਵਿੱਚ ਉਹ ‘ਕਾਮਰੇਡ ਦਰਸ਼ਨ ਸਿੰਘ ਬਾਗੀ’ ਹੀ ਸੀ ‘ਖਹਿਰਾ’ ਨਹੀਂ ਸੀ। ਜ਼ਿਨ੍ਹਾਂ ਸਮਿਆਂ ਵਿੱਚ ਕਾਮਰੇਡ ਦਰਸ਼ਨ ਸਿੰਘ ਬਾਗੀ ਦੀ ਅਗਵਾਈ ਵਿੱਚ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਇਨਕਲਾਬੀ ਵਿਦਿਆਰਥੀ ਲਹਿਰ ਚਲ ਰਹੀ ਸੀ, ਵਿਕਸਤ ਹੋ ਰਹੀ ਸੀ ਅਤੇ ਸਿਖਰਾਂ ਨੂੰ ਪਹੁੰਚ ਰਹੀ ਸੀ, ਉਨ੍ਹਾਂ ਸਮਿਆਂ ਵਿੱਚ ਮੈਂ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਬੀ.ਏ. ਦਾ ਵਿਦਿਆਰਥੀ ਸੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਥਾਨਕ ਯੂਨਿਟ ਵਿੱਚ ਪੂਰੀ ਤਰ੍ਹਾਂ ਸੁਚੇਤ ਤੌਰ ’ਤੇ ਸਰਗਰਮ ਸੀ । ਦਰਸ਼ਨ ਸਿੰਘ ਬਾਗੀ ਦਾ ਸਾਡੇ ਕਾਲਜ ਵਿੱਚ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀ ਅਤੇ ਮੈਨੂੰ ਉਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਸੀ। ਹਾਲਾਤ ਇਹ ਸਨ ਕਿ ਪੰਜਾਬ ਵਿੱਚ ਲੱਗ ਪੱਗ ਰੋਜ਼ ਕਿਤੇ ਨਾ ਕਿਤੇ ਵਿਦਿਆਰਥੀ ਸੰਘਰਸ਼ ਚਲ ਰਹੇ ਸਨ। ਪੁਲਿਸ ਨਾਲ ਟੱਕਰਾਂ ਹੋ ਰਹੀਆਂ ਸਨ। ਲਾਠੀਚਾਰਜਾਂ, ਪੁਲਿਸ ਫਾਇਰਿੰਗ, ਗ੍ਰਿਫਤਾਰੀਆਂ ਦਾ ਦੌਰ ਚਲ ਰਿਹਾ ਸੀ । ਹਰ ਆਏ ਦਿਨ ਕਿਸੇ ਨਾ ਕਿਸੇ ਮਸਲੇ ਤੇ ਹੜਤਾਲਾਂ ਹੋ ਰਹੀਆਂ ਸਨ। ਰੋਹ ਭਰੇ ਮੁਜ਼ਾਹਰੇ ਹੋ ਰਹੇ ਸਨ ਅਤੇ ਕਿਤੇ ਕਿਤੇ ਗੁਸੇ ਵਿੱਚ ਭੜਕਾਊ ਅਤੇ ਹਿੰਸਕ ਵਾਰਦਾਤਾਂ ਵੀ ਹੋ ਜਾਂਦੀਆਂ ਸਨ। ਇੱਕ ਦਿਨ ਸਾਡੇ ਕਾਲਜ ਦੇ ਵਿਦਿਆਰਥੀਆਂ ਨੇ ਰੇਲਵੇ ਪੁਲਿਸ ਨਾਲ ਕਿਸੇ ਝਗੜੇ ਤੋਂ ਰੋਹ ਵਿੱਚ ਆ ਕੇ ਫਗਵਾੜੇ ਦੇ ਰੇਲਵੇ ਸਟੇਸ਼ਨ ਨੂੰ ਹੀ ਫੂਕ ਦਿੱਤਾ। ਤਿੰਨ ਚਾਰ ਘੰਟੇ ਸਟੇਸ਼ਨ ਤੇ ਵਿਦਿਆਰਥੀਆਂ ਦਾ ਹੀ ‘ਰਾਜ’ ਰਿਹਾ। ਇੱਕ ਹੋਰ ਦਿਨ ਸਾਡੇ ਫਗਵਾੜੇ ਦੇ ਵਿਦਿਆਰਥੀਆਂ ਨੇ ਵਿਦਿਆਰਥੀ ਲਹਿਰ ਦੇ ਹਮਦਰਦ ਪਰੋਫੈਸਰ ਕਸ਼ਮੀਰਾ ਸਿੰਘ ਨੂੰ ਨਕਸਲੀ ਹੋਣ ਦਾ ਬਹਾਨਾ ਲਾ ਕੇ ਹਿਰਾਸਤ ਵਿੱਚ ਲੈਣ ਵਿਰੁੱਧ ਹੜਤਾਲ ਤੇ ਮੁਜ਼ਾਹਰਾ ਕਰਕੇ ਪੁਲਿਸ ਦੇ ਥਾਣੇ ਤੇ ਹੀ ਹਮਲਾ ਕਰ ਦਿੱਤਾ ਅਤੇ ਪ੍ਰੋਫੈਸਰ ਸਾਹਿਬ ਨੂੰ ਪੁਲਿਸ ਹਿਰਾਸਤ ਵਿੱਚੋਂ ਖੋਹ ਕੇ ਹੀ ਲੈ ਗਏ। ਪੰਜਾਬ ਸਟੂਡੈਂਟਸ਼ ਯੂਨੀਅਨ ਵੱਲੋਂ ਲਗਾਤਾਰ ਹੜਤਾਲਾਂ ਮੁਜ਼ਾਹਰਿਆਂ ਦੇ ਸੱਦੇ ਆਉਂਦੇ ਤੇ ਬਾਕੀ ਸਾਰੇ ਪੰਜਾਬ ਵਾਂਗ ਫਗਵਾੜੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਵੀ ਇਹ ਸੱਦੇ ਸਫਲ ਹੁੰਦੇ। ਦਰਸ਼ਨ ਸਿੰਘ ਬਾਗੀ ਦੇ ਨਾਂ ਤੇ ਪੋਸਟਰ ਨਿਕਲਦੇ, ਰਾਤੋ ਰਾਤ ਸਾਰੇ ਪੰਜਾਬ ਵਿੱਚ ਲਗ ਜਾਂਦੇ। ਅਖਬਾਰਾਂ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਖਬਰਾਂ ਨਾਲ ਭਰੀਆਂ ਪਈਆਂ ਹੁੰਦੀਆਂ ਅਤੇ ਦਰਸ਼ਨ ਸਿੰਘ ਬਾਗੀ ਦਾ ਨਾਂ ਦੰਦ ਕਥਾਵਾਂ ਦੇ ਜਨਨਾਇਕ ਵਰਗਾ ਬਣ ਕੇ ਉਭਰ ਰਿਹਾ ਸੀ ਅਤੇ ਪੂਰੇ ਚਾਰ ਪੰਜ ਸਾਲ (1963 ਤੋਂ 1968) ਤੱਕ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਛਾਇਆ ਰਿਹਾ। ਸਾਡੇ ਰਾਮਗੜ੍ਹੀਆ ਕਾਲਜ ਫਗਵਾੜਾ ਬਾਰੇ ਉਹ ਆਪਣੀ ਕਿਤਾਬ ‘ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ’ ਦੇ ਸਫਾ ਨੰਬਰ 73 ’ਤੇ ਲਿਖਦਾ ਹੈ, ‘‘ਰਾਮਗੜ੍ਹੀਆ ਕਾਲਜ ਫਗਵਾੜਾ-ਇਸ ਕਾਲਜ ਵਿੱਚ 10 ਵਿਦਿਆਰਥੀਆਂ ਦਾ ਬਹੁਤ ਤਕੜਾ ਸਿਧਾਂਤਕ ਪਕਿਆਈ ਵਾਲਾ ਮਾਰਕਸਵਾਦੀ ਯੂਨਿਟ ਸੀ। ਇਸ ਯੂਨਿਟ ਦੀ ਅਗਵਾਈ ਨਿਰਮਲ ਸਿੰਘ ਢੀਂਡਸਾ, ਲਹਿੰਬਰ ਸਿੰਘ ਤੱਗੜ ਕਰਦੇ ਸਨ। ਮਾਹਿਲ ਗਹਿਲਾਂ ਵਾਲੇ ਸਕੂਲ ਤੋਂ ਇਕ ਹਫਤੇ ਮਗਰੋਂ ਦਰਸ਼ਨ ਸਿੰਘ ਬਾਗੀ ਨੇ ਰਾਮਗੜ੍ਹੀਆ ਕਾਲਜ ਦੇ ਹੋਸਟਲ ਵਿੱਚ 5 ਦਿਨ ਵਾਸਤੇ ਮਾਰਕਸਵਾਦ, ਦਵੰਦਵਾਦੀ ਪਦਾਰਥਵਾਦ ਅਤੇ ਇਤਿਹਾਸਕ ਪਦਾਰਥਵਾਦ ਤੇ ਸਕੂਲ ਲਾਇਆ ਤੇ ਇਸ ਸਕੂਲ ਵਿੱਚ 10 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮਾਰਕਸਵਾਦੀ ਯੂਨਿਟ ਦਾ ਮੁੱਖ ਸਰਗਰਮ ਵਿਦਿਆਰਥੀ ਨਿਰਮਲ ਸਿੰਘ ਢੀਂਡਸਾ ਸੀ ਤੇ ਇਹ ਯੂਨਿਟ ਪੀ.ਐਸ.ਯੂ. ਦਾ ਬੜਾ ਸਰਗਰਮ ਅੰਗ ਸੀ। ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਰਾਮਗੜ੍ਹੀਆ ਕਾਲਜ ਨੇ ਸਾਰੇ ਕਾਲਜਾਂ ਵਿੱਚ ਹੜਤਾਲ ਕਰਵਾ ਕੇ ਜਲੂਸ ਕੱਢਿਆ ਸੀ। ਇਸ ਯੂਨਿਟ ਨਾਲ ਦਰਸਨ ਸਿੰਘ ਬਾਗੀ ਦਾ ਬਹੁਤ ਨੇੜਤਾ ਦਾ ਰਿਸ਼ਤਾ ਰਿਹਾ ਤੇ ਲੱਗ ਪੱਗ ਹਰ ਮਹੀਨੇ ਪਿੱਛੋਂ ਇਸ ਯੂਨਿਟ ਦੀ ਮੀਟਿੰਗ ਹੁੰਦੀ ਰਹਿੰਦੀ ਸੀ’’। ਕਾਮਰੇਡ ਦਰਸ਼ਨ ਸਿੰਘ ਬਾਗੀ ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਤਹਿਸੀਲ ਦੇ ਪਿੰਡ ਬੀਂਬੜੀ ਦਾ ਰਹਿਣ ਵਾਲਾ ਸੀ ਅਤੇ ਸਰਦਾਰ ਲਾਭ ਸਿੰਘ ਖਹਿਰਾ ਦਾ ...
Jalandhar-Manvir Singh Walia ਗਦਰੀ ਦੇਸ਼ ਭਗਤਾਂ ਦੇ ਵਿਹੜੇ ਵਿੱਚ ਅੱਜ ਸੀਟੂ ਦੇ ਕੌਮੀ ਪ੍ਰਧਾਨ ਡਾਕਟਰ ਹੇਮ ਲਤਾ ਅਤੇ ਜਨਰਲ ਸਕੱਤਰ...
अधिकारियों को रोजाना आधार पर रिपोर्ट पेश करने को कहा बिजली चोरी करने वालों पर जुर्माना लगाने और एफआईआर दर्ज...
- जनता के हित में फैसले लेना सरकार की प्राथमिकता: राजस्व मंत्री चंडीगढ़, 5 सितंबर: Prime Punjab राजस्व, पुनर्वास और...
चंडीगढ़-Manvir Singh Walia पंजाब विधानसभा ने आज चार महत्वपूर्ण बिल पास किए हैं, जिनमें पंजाब गुड्स एंड सर्विसेज टैक्स (संशोधन)...
डॉ. बलबीर सिंह ने फूड सेफ्टी के विशेष अधिकारियों के लिए 5 दिवसीय रिफ्रेशर प्रशिक्षण कार्यक्रम का किया उद्घाटन -...