mehar chand polytechnic

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ‘ਸੇਵ ਅਰਥ ਸੁਸਾਇਟੀ’ ਵੱਲੋਂ ‘ਏਕ ਪੇੜ ਦੇਸ਼ ਕੇ ਨਾਮ’ ਕਮੇਟੀ ਦੇ ਸਹਿਯੋਗ ਨਾਲ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ। ਕਾਲਜ ਦੀ ‘ਸੇਵ ਅਰਥ ਸੁਸਾਇਟੀ’ ਵੱਲੋਂ ਪ੍ਰਿੰਸੀਪਲ ਡਾ: ਜਗਰੂਪ ਸਿੰਘ ਦੀ ਪ੍ਰਧਾਨਗੀ ਅਤੇ ਵਿਭਾਗ ਦੇ ਮੁਖੀ ਡਾ: ਸੰਜੇ ਬਾਂਸਲ ਦੀ ਦੇਖ-ਰੇਖ ਹੇਠ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ । ਇਸ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀ ਇੰਜ. ਵੀ.ਕੇ. ਕਪੂਰ (ਸਕੱਤਰ, ‘ਏਕ ਪੇੜ ਦੇਸ਼ ਕੇ ਨਾਮ’ ਕਮੇਟੀ) ਅਤੇ ਇਸ ਕਮੇਟੀ ਦੇ ਮੁਖੀ ਇੰਜੀ. ਪ੍ਰਦੁਮਣ ਸਿੰਘ ਠੁਕਰਾਲ, ਇੰਜੀ. ਪ੍ਰਿਤਪਾਲ ਸਿੰਘ (ਸਟੇਟ ਕੋਆਰਡੀਨੇਟਰ ‘ਆਰਟ ਆਫ ਲਿਵਿੰਗ’), ਸ਼੍ਰੀ ਅਜੇ ਵੈਦਿਆ (ਕੋਆਰਡੀਨੇਟਰ, ਹਰਿਆਵਲ ਪੰਜਾਬ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸੇਵ ਅਰਥ ਸੁਸਾਇਟੀ ਦੇ ਪ੍ਰਧਾਨ ਡਾ: ਸੰਜੇ ਬਾਂਸਲ ਅਤੇ ਉਪ ਪ੍ਰਧਾਨ ਮੀਨਾ ਬਾਂਸਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਸੁਸਾਇਟੀ ਦੀ ਉਪ ਪ੍ਰਧਾਨ ਮੀਨਾ ਬਾਂਸਲ ਨੇ ਦੱਸਿਆ ਕਿ ‘ਵਿਸ਼ਵ ਧਰਤੀ ਦਿਵਸ’ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੰਤਵ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਲੋਕ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਲਾਸਟਿਕ ਦੀ ਵਰਤੋਂ ਘੱਟ ਕਰਨ। ‘ਇੱਕ ਰੁੱਖ ਦੇਸ਼ ਦੇ ਨਾਮ’ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਵੀ.ਕੇ. ਕਪੂਰ ਨੇ ਆਪਣੇ ਸੰਗਠਨ ਬਾਰੇ ਦੱਸਿਆ। ਇਸ ਕਮੇਟੀ ਦੇ ਮੁਖੀ ਪ੍ਰਦੁਮਣ ਸਿੰਘ ਠੁਕਰਾਲ ਨੇ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੂੰ ਬੂਟਾ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਸਾਈਕਲ ‘ਤੇ ਸਫਰ ਕਰਦੇ ਹੋਏ 44,000 ਤੋਂ ਵੱਧ ਬੂਟੇ ਲਗਾਏ ਹਨ। ਈ.ਪ੍ਰਿਤਪਾਲ ਸਿੰਘ ਨੇ ਪੇਸ਼ਕਾਰੀ ਰਾਹੀਂ ਧਰਤੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਸਾਲ ਦਾ ਥੀਮ ‘ਪਲੈਨੇਟ ਬਨਾਮ ਪਲਾਸਟਿਕ’ ਹੈ, ਸਾਨੂੰ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਕਮੇਟੀ ਦੇ ਮੀਤ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਵੈਂਸ ਨੇ ਕਵਿਤਾ ਰਾਹੀਂ ਵਾਤਾਵਰਨ ਪ੍ਰਤੀ ਸੁਚੇਤ ਕੀਤਾ। ਅੰਤ ਵਿੱਚ ‘ਸੇਵ ਅਰਥ ਸੋਸਾਇਟੀ’ ਦੇ ਪ੍ਰਧਾਨ ਡਾ: ਸੰਜੇ ਬਾਂਸਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਤੋਂ ਪ੍ਰਣ ਲਿਆ ਕਿ ਉਹ ਆਪਣੇ ਜੀਵਨ ਕਾਲ ਵਿੱਚ ਇੱਕ ਰੁੱਖ ਜ਼ਰੂਰ ਲਗਾਉਣਗੇ ਅਤੇ ਉਸਦੀ ਸੰਭਾਲ ਵੀ ਕਰਨਗੇ। ਮੰਚ ਸੰਚਾਲਨ ਮੀਨਾ ਬਾਂਸਲ ਨੇ ਕੀਤਾ। ਇਸ ਮੌਕੇ ਕਮੇਟੀ ਵੱਲੋਂ ਕਾਲਜ ਦੇ ਵਿਹੜੇ ਵਿੱਚ ਬੂਟੇ ਵੀ ਲਗਾਏ ਗਏ। ਇਸ ਮੌਕੇ ਕਾਲਜ ਤੋਂ ਅਭਿਸ਼ੇਕ, ਅੰਕੁਸ਼, ਕਮਲਕਾਂਤ, ਮਨਵੀਰ ਕੌਰ, ਕਮੇਟੀ ਤੋਂ ਸ੍ਰੀ ਅਜੇ ਵੈਦਿਆ (ਕਨਵੀਨਰ), ਸਕੱਤਰ ਕੁਲਦੀਪ ਸਿੰਘ ਬੈਂਸ, ਸ੍ਰੀ ਗੁਰਮੀਤ ਸਿੰਘ, ਹਜ਼ਾਰੀ ਲਾਲ ਸ਼ਰਮਾ ਅਤੇ 100 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ।

Jalandhar-Manvir Singh Walia ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ‘ਸੇਵ ਅਰਥ ਸੁਸਾਇਟੀ’ ਵੱਲੋਂ 'ਏਕ ਪੇੜ ਦੇਸ਼ ਕੇ ਨਾਮ' ਕਮੇਟੀ ਦੇ ਸਹਿਯੋਗ...

Jalandhar-Manvir Singh Walia मेहर चन्द पॉलीटैक्निक कॉलेज के दयानन्द चेतना मंच द्वारा विद्यार्थियों के लिए एक दिवसीय स्पिरिचुअल टूर का...

मेहर चन्द पॉलीटैक्निक कोO LECTURER दो लेक्चरर नेशनल क्विज़ में प्रथम व तृतीय स्थान पर महर्षि दयानन्द सरस्वती जी की 200 वीं जयंती के उपलक्ष्य में पूरे देश भर के आर्य जगत में विभिन्न कार्यक्रम आयोजित किए जा रहे हैं। इसी के अन्तर्गत बीते दिनों केआरएम डीएवी कॉलेज, नकोदर द्वारा स्वामी जी के जीवन और दर्शन पर एक राष्ट्रीय स्तर की प्रश्नोत्तरी (क्विज़) का आयोजन किया गया। इस प्रतियोगिता में मेहर चन्द पॉलीटैक्निक कॉलेज के अध्यापकों ने भी भाग लिया। मेहर चन्द पॉलीटैक्निक कॉलेज के प्रिंसिपल डॉ जगरूप सिंह ने बताया कि देश भर की विभिन्न संस्थाओं के अध्यापकों में हुई इस प्रतियोगिता में प्रथम तीन स्थानों में से दो स्थान मेहर चन्द पॉलीटैक्निक के अध्यापकों ने ही हासिल किए। मैकेनिकल विभाग के लेक्चरर श्री प्रभु दयाल प्रथम स्थान पर रहे और इलेक्ट्रॉनिक्स विभाग की लेक्चरर मैडम प्रीत कंवल तृतीय स्थान पर रहीं। दोनों अध्यापकों को आयोजक संस्था की ओर से नकद पुरस्कार भी दिया गया। मेहर चन्द पॉलीटैक्निक के प्रिंसिपल डॉ जगरूप सिंह ने अपनी संस्था के दोनों सदस्यों को इस उपलब्धि की बधाई देते हुए कहा कि संस्था को ऐसे अध्यापकों पर गर्व है जिनके श्रम से विद्यार्थियों के बीच भी महर्षि दयानन्द का संदेश पहुंचता रहता है।

Jalandhar-Manvir Singh walia महर्षि दयानन्द सरस्वती जी की 200 वीं जयंती के उपलक्ष्य में पूरे देश भर के आर्य जगत...

ਮੇਹਰਚੰਦ ਪੋਲੀਟੈਕਨਿਕ ਕਾਲਜ ਨੇ ਆਪਣੀ ਸਥਾਪਨਾ ਦੇ 70 ਵਰੇਂ ਪੂਰੀ ਸਫਲਤਾ ਨਾਲ ਪੂਰੇ ਕਰ ਲਏ ਹਨ। ਇਨ੍ਹਾਂ ਸਾਲਾਂ ਵਿਚ ਕਾਲਜ...

  Jalandhar-Manvir Singh Wajia ਮੇਹਰ ਚੰਦ ਪੋਲੀਟੈਕਨਿਕ ਜਲੰਧਰ ਨੂੰ ਚੌਥੀ ਵਾਰ ਕੇਂਦਰੀ ਸਰਕਾਰੀ ਸੰਸਥਾਨ ਨਿੱਟਰ (ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ...