Skip to content
Jalandhar-Manvir Singh Walia
ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੂੰ ਮਹਾਰਿਸ਼ੀ ਯੁਨੀਵਰਸਿਟੀ ਆਫ ਇਨਫਰਮੇਸ਼ਨ ਐਡ ਟੈਕਨੋਲੋਜੀ ਨੌਇਡਾ ਵਿਖੇ 2023-24 ਲਈ ਪ੍ਰਿਥਵੀ ਅਭਯੁਦਯ ਅੇਡੂਕੇਟਰਜ਼ ਅਸੋਸੀਏਸ਼ਨ ਇੰਡੀਆ ਵਲੋਂ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਐਮ.ਯੂ.ਆਈ.ਟੀ ਨੋਇਡਾ ਦੇ ਵਾਇਸ ਚਾਸਲਰ ਡਾ.ਭਾਨੂੰ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਗਰੁਪ ਕੈਪਟਨ ਪ੍ਰੋ ੳ.ਪੀ ਸ਼ਰਮਾ ਡਾਇਰੈਕਟਰ ਜਨਰਲ ਤੇ ਡਾ. ਹਰਸ਼ਵਰਧਨ ਸਿੰਘ ਫਾਉਂਡਰ ਚੇਅਰਮੈਨ ਵੀ ਸਨ। ਇਸ ਪ੍ਰੋਗਰਾਮ ਵਿਚ ਪੂਰੇ ਭਾਰਤ ਵਿਚੋਂ ਸਿਰਫ 101 ਪ੍ਰਿੰਸੀਪਲਜ਼, ਡਾਇਰੈਕਟਰਸ ਤੇ ਟੀਚਰਜ਼ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਕਾਰਜ ਖੇਤਰ ਵਿੱਚ ਅਮਿੱਟ ਯੋਗਦਾਨ ਦਿੱਤਾ ਤੇ ਆਪਣੀ ਸੰਸਥਾ ਨੂੰ ਬੁਲੰਦਿਆ ਤੇ ਪੁਹੰਚਾਇਆ। ਪਲੈਟੀਨਮ ਜੁਬਲੀ ਸਾਲ ਵਿੱਚ ਡਾ. ਜਗਰੂਪ ਸਿੰਘ ਨੂੰ ਇਹ ਐਵਾਰਡ ਮਿਲਣਾ ਸੋਨੇ ਤੇ ਸੁਹਾਗਾ ਹੋ ਗਿਆ। ਜਦੋਂ ਮੇਹਰਚੰਦ ਪੋਲੀਟੈਕਨਿਕ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਜੁਬਲੀ ਸਮਾਗਮ ਮਨਾਉਣ ਜਾ ਰਿਹਾ ਹੈ, ਇਹ ਉਪਲਬਧੀ ਸਚਮੁੱਚ ਮਾਣ ਵਾਲੀ ਗੱਲ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਭ ਤੋਂ ਜਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਸਮਾਗਮ ਵਿੱਚ ਉਹਨਾਂ ਦੇ ਨਾਲ ਇਹ ਐਵਾਰਡ ਕਾਲਜ ਦੇ ਹੀ ਪੁਰਾਣੇ ਵਿਦਿਆਰਥੀ ਡਾ. ਹਰਦੀਪ ਸਿੰਘ (ਪ੍ਰੋ.) ਨੂੰ ਮਿਲਿਆ ਜਿਨ੍ਹਾਂ ਨੇ 1996 ਵਿੱਚ ਫਾ S hingਮੇਸੀ ਦਾ ਡਿਪਲੋਮਾ ਕੀਤਾ ਸੀ।ਇਕੋਂ ਸਮਾਗਮ ਵਿੱਚ ਪ੍ਰਿੰਸੀਪਲ ਤੇ ਵਿਦਿਆਰਥੀ ਨੂੰ ਇਹ ਐਵਾਰਡ ਮਿਲਣਾ ਸਚਮੁਚ ਮਨ ਨੂੰ ਸਕੂਨ ਦੇਣ ਵਾਲਾ ਹੈ। ਚੇਤੇ ਰਹੇ ਕਿ 2022-23 ਵਿਚ ਵੀ ਕਾਲਜ ਨੂੰ ਉਤੱਰ ਭਾਰਤ ਦੇ ਸਰਵਉਤਮ ਪੋਲੀਟੈਕਨਿਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸ਼੍ਰੀ ਬਨਵਾਰੀ ਲਾਲ ਪ੍ਰਰੋਹਿਤ ਮਾਣਯੋਗ ਗਵਰਨਰ ਸਾਹਿਬ ਤੋਂ ਹਾਸਿਲ ਕੀਤਾ।
More Stories
ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
1500 रुपए की रिश्वत लेने के आरोप में गलाडा क्लर्क विजिलेंस ब्यूरो द्वारा काबू
50,000 रुपए रिश्वत लेने के आरोप में सहायक टाउन प्लानर और आर्किटेक्ट विजिलेंस ब्यूरो द्वारा काबू