Jatin Kumar
17ਅਪ੍ਰੈਲ:Prime Punjab
ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਮਹਿਲਾ ਟੀਚਰ ‘ਤੇ ਡਿਊਟੀ ਦੌਰਾਨ ਉਸਦੇ ਆਪਣੇ ਹੀ ਭਾਣਜੇ ਨੇ ਉਸ ਉੱਪਰ ਤੇਜ਼ਾਬ ਸੁੱਟ ਦਿੱਤਾ। ਜਿਸ ਕਾਰਨ ਤੇਜ਼ਾਬ ਹਮਲੇ ‘ਚ ਜਿੱਥੇ ਮਹਿਲਾ ਅਧਿਆਪਕ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਗਈ, ਉੱਥੇ ਹੀ ਦੋ ਛੋਟੇ ਬੱਚੇ ਵੀ ਇਸ ਤੇਜ਼ਾਬ ਹਮਲੇ ‘ਚ ਸ਼ਿਕਾਰ ਹੋਏ।
ਉੱਥੇ ਹੀ ਸਕੂਲ ਦੇ ਟੀਚਰ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਪੀੜਤ ਅਧਿਆਪਕਾ ਡਿਊਟੀ ‘ਤੇ ਆਪਣੀ ਕਲਾਸ ਰੂਮ ‘ਚ ਛੋਟੇ ਬੱਚਿਆਂ ਨੂੰ ਪੜ੍ਹਾ ਰਹੇ ਸੀ। ਇਸ ਦੌਰਾਨ ਅਚਾਨਕ ਇਕ ਨੌਜਵਾਨ ਸਕੂਲ ਕਲਾਸ ਰੂਮ ‘ਚ ਦਾਖਲ ਹੋਇਆ ਅਤੇ ਅਧਿਆਪਕਾ ‘ਤੇ ਤੇਜ਼ਾਬ ਸੁੱਟ ਫ਼ਰਾਰ ਹੋ ਗਿਆ। ਜਿਸ ਕਾਰਨ ਅਧਿਆਪਕਾ ਬੂਰੀ ਤਰ੍ਹਾਂ ਝੁਲਸ ਗਈ, ਜਦਕਿ ਦੋ ਬੱਚੇ ਜੋ ਟੀਚਰ ਦੇ ਨਜ਼ਦੀਕ ਸਨ, ਉਨ੍ਹਾਂ ‘ਤੇ ਵੀ ਛਿੱਟੇ ਪੈ ਗਏ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਅਦ ਸਕੂਲ ਵਿਚ ਹਫੜ ਤਫੜੀ ਮੱਚ ਗਈ ਅਤੇ ਅਧਿਆਪਕਾ ਨੂੰ ਇਲਾਜ ਲਈ ਬਟਾਲਾ ਹਸਪਤਾਲ ਭੇਜਿਆ ਗਿਆ। ਇਸ ਦੌਰਾਨ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ।
ਪੁਲਸ ਨੇ ਦੱਸਿਆ ਕਿ ਫਿਲਹਾਲ ਹਮਲੇ ਦਾ ਖੁਲਾਸਾ ਨਹੀਂ ਹੋਇਆ ਹੈ, ਲੇਕਿਨ ਇਹ ਜ਼ਰੂਰ ਸਾਮਣੇ ਆਇਆ ਹੈ ਕਿ ਦੋਸ਼ੀ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਏਡਜ਼ ਦਾ ਮਰੀਜ਼ ਹੈ । ਉੱਥੇ ਹੀ ਇਸ ਘਟਨਾ ‘ਚ ਜ਼ਖ਼ਮੀ ਇਕ ਬੱਚੀ ਦਾ ਇਲਾਜ ਬਟਾਲਾ ਦੇ ਸਿਵਿਲ ਹਸਪਤਾਲ ‘ਚ ਚੱਲ ਰਿਹਾ ਹੈ ਅਤੇ ਬੱਚੇ ਦੇ ਪਰਿਵਾਰਕ ਮੈਂਬਰਾ ਅਤੇ ਡਿਊਟੀ ਮੈਡੀਕਲ ਅਫ਼ਸਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਬੱਚੀ ਦੀਆਂ ਅੱਖਾ ‘ਚ ਤੇਜ਼ਾਬ ਨੇ ਨੁਕਸਾਨ ਕੀਤਾ ਹੈ ਅਤੇ ਉਹ ਇਲਾਜ ਅਧੀਨ ਹੈ ।

More Stories
ਐਮ.ਆਰ.ਐਸ.ਏ.ਐਫ.ਪੀ.ਆਈ. ਵੱਲੋਂ ਹੋਣਹਾਰ ਕੈਡਿਟਾਂ ਨੂੰ ‘ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ।
जालंधर में हर रोज गोलियां, कत्ल और गैंगस्टर राज — आम आदमी पार्टी सरकार पूरी तरह फेल!
ਲੋਕ ਸੰਪਰਕ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਅਤੇ ਨਿਰਜਲਾ ਇਕਾਦਸ਼ੀ ਨੂੰ ਸਮਰਪਿਤ ਛਬੀਲ।