Pages

Pages

:‘ਸਾਂਝਾ ਸੁਨੇਹਾ’ ਸੰਮੇਲਨ ਨਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਮਿਲੀ ਨਵੀਂ ਤਾਕਤ।

Director : Manvir Singh Walia

Editor : Jatin Kumar Sahota

ਜਲੰਧਰ, 25 ਜੂਨ : Prime Punjab

ਪੰਜਾਬ ਸਰਕਾਰ ਨੇ 25 ਜੂਨ 2026 ਨੂੰ ਚੰਡੀਗੜ੍ਹ ਵਿਖੇ ‘ਸਾਂਝਾ ਸੁਨੇਹਾ – ਇਕਜੁੱਟ ਪੰਜਾਬ’ ਨਾਮੀ ਸੰਮੇਲਨ ਆਯੋਜਿਤ ਕੀਤਾ। ਇਸ ਦਾ ਉਦੇਸ਼ ਸਰਕਾਰੀ ਏਜੰਸੀਆਂ, ਐਨਜੀਓ, ਕਮਿਊਨਿਟੀ ਲੀਡਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਇਕੱਠੇ ਕਰਕੇ ਨਸ਼ਿਆਂ ਦੀ ਲਾਹਨਤ ਨਾਲ ਲੜਨਾ ਹੈ।

 

ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ (ਡਿਟਸੂ) ਵੱਲੋਂ ਕਰਵਾਏ ਗਏ ਇਸ ਸੰਮੇਲਨ ‘ਚ 40 ਤੋਂ ਵੱਧ ਸੰਸਥਾਵਾਂ ਦੇ 80 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ। ਇਨ੍ਹਾਂ ਸੰਸਥਾਵਾਂ ‘ਚ ਅਨਿਆ ਬਿਰਲਾ ਫਾਊਂਡੇਸ਼ਨ, ਲਾਡਲੀ ਫਾਊਂਡੇਸ਼ਨ, ਬ੍ਰਹਮਾ ਕੁਮਾਰੀਆਂ, ਮੈਜਿਕ ਬੱਸ ਆਦਿ ਸ਼ਾਮਲ ਹਨ।

 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਲਾਗੂਕਰਨ, ਇਲਾਜ, ਮੁੜ ਵਸੇਬਾ ਤੇ ਰੋਕਥਾਮ ਦੀ ਵਿਆਪਕ ਰਣਨੀਤੀ ਅਪਣਾਈ ਹੈ ਅਤੇ *ਸਕੂਲ-ਕਾਲਜਾਂ ‘ਚ ਮੁਹਿੰਮ ਲਾਗੂ ਕਰਕੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

 

“ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ” ਸੈਸ਼ਨ ‘ਚ ਸਿਮਰਨਜੋਤ ਮੱਕੜ, ਕਰਮਨ ਕੌਰ ਮਿਗਲਾਣੀ, ਸੁਲਤਾਨ ਰੰਧਾਵਾ ਸਮੇਤ ਡਿਜੀਟਲ ਇਨਫਲੂਐਂਸਰਾਂ ਨੇ ਹਿੱਸਾ ਲਿਆ। ਉਨ੍ਹਾਂ ਨਸ਼ਿਆਂ ਵਿਰੁੱਧ ਸਕਾਰਾਤਮਕ ਸੁਨੇਹਾ ਫੈਲਾਉਣ ਅਤੇ ਨਸ਼ਾ ਪੀੜਤਾਂ ਨੂੰ ਨਸ਼ਾ-ਮੁਕਤ ਹੋਣ ਲਈ ਪ੍ਰੇਰਿਤ ਕਰਨ ‘ਤੇ ਜ਼ੋਰ ਦਿੱਤਾ।

 

ਭਾਗੀਦਾਰਾਂ ਨੇ ਰੈਫਰਲ ਪ੍ਰਣਾਲੀਆਂ ਮਜ਼ਬੂਤ ਕਰਨ, ਵਿੱਦਿਅਕ ਅਦਾਰਿਆਂ ‘ਚ ਮਾਨਸਿਕ ਸਿਹਤ ਸਹਾਇਤਾ ਵਧਾਉਣ ਅਤੇ ਖੇਡਾਂ-ਹੁਨਰ ਰਾਹੀਂ ਨੌਜਵਾਨਾਂ ਨੂੰ ਸ਼ਾਮਲ ਕਰਨ ‘ਤੇ ਸਹਿਮਤੀ ਬਣਾਈ। SPYM ਦੇ ਮਨੀਸ਼ ਕੁਮਾਰ ਨੇ ਕਿਹਾ ਕਿ ਜਾਗਰੂਕਤਾ ਅਤੇ ਰਿਕਵਰੀ ਤੋਂ ਬਾਅਦ ਫਾਲੋ-ਅੱਪ ਸਭ ਤੋਂ ਵੱਡੀ ਚੁਣੌਤੀ ਹੈ।