ਜਲੰਧਰ, 25 ਜੂਨ : Prime Punjab
ਸੂਬੇ ਭਰ ‘ਚ ਵਿਸ਼ੇਸ਼ ਗਹਿਰੀ ਸੁਧਾਈ (SIR) 2026 ਅਧੀਨ ਅੱਜ 24,453 ਬੀਐਲਓਜ਼ ਨੇ ਘਰ-ਘਰ ਦੌਰੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਚੋਣ ਕਮਿਸ਼ਨ ਦੇ ਗਣਨਾ ਪੜਾਅ 25 ਜੂਨ ਤੋਂ 24 ਜੁਲਾਈ, 2026 ਤੱਕ ਚੱਲੇਗਾ, ਜਿਸ ਤਹਿਤ ਪੰਜਾਬ ਦੇ 2,14,61,043 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ।
ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿਤਰਾ, IAS ਨੇ ਆਪਣੇ ਪਰਿਵਾਰ ਸਮੇਤ ਗਣਨਾ ਫਾਰਮ ਭਰ ਕੇ ਲੋਕਾਂ ਸਾਹਮਣੇ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਬੀਐਲਓਜ਼ ਨਾਲ ਸਹਿਯੋਗ ਕਰਨ ਅਤੇ ਤਾਜ਼ਾ ਰੰਗੀਨ ਫੋਟੋ, ਦਸਤਖਤ ਕੀਤਾ ਫਾਰਮ ਬੀਐਲਓ ਨੂੰ ਸੌਂਪਣ।
CEO ਨੇ ਦੱਸਿਆ ਕਿ ਜੇਕਰ ਘਰ ਬੰਦ ਮਿਲੇ ਤਾਂ ਬੀਐਲਓ ਫਾਰਮ ਦਰਵਾਜ਼ੇ ਹੇਠੋਂ ਪਾ ਦੇਵੇਗਾ ਅਤੇ ਅਗਲੇ ਦੌਰੇ ਦੀ ਤਰੀਕ ਦਾ ਸਟਿੱਕਰ ਲਗਾ ਦੇਵੇਗਾ। ਬੀਐਲਓ ਤਿੰਨ ਵਾਰ ਦੌਰਾ ਕਰੇਗਾ। ਪਰਿਵਾਰ ਦਾ ਕੋਈ ਵੀ ਬਾਲਗ ਮੈਂਬਰ ਰਿਸ਼ਤਾ ਦੱਸ ਕੇ ਫਾਰਮ ‘ਤੇ ਦਸਤਖਤ ਕਰਕੇ ਦੇ ਸਕਦਾ ਹੈ।
ਵੋਟਰ ECINet ਐਪ ਜਾਂ ਵੋਟਰ ਸੇਵਾ ਪੋਰਟਲ ਰਾਹੀਂ ਆਨਲਾਈਨ ਫਾਰਮ ਜਮ੍ਹਾਂ ਕਰਵਾ ਸਕਦੇ ਹਨ ਅਤੇ ‘ਬੁਕ ਏ ਕਾਲ ਵਿਦ ਬੀਐਲਓ’ ਸਹੂਲਤ ਲੈ ਸਕਦੇ ਹਨ। ਡਰਾਫਟ ਵੋਟਰ ਸੂਚੀ 3 ਅਗਸਤ, ਦਾਅਵੇ-ਇਤਰਾਜ਼ 3 ਅਗਸਤ ਤੋਂ 2 ਸਤੰਬਰ ਅਤੇ ਅੰਤਿਮ ਸੂਚੀ 1 ਅਕਤੂਬਰ 2026 ਨੂੰ ਜਾਰੀ ਹੋਵੇਗੀ।




More Stories
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।