Director : Manvir Singh Walia
Editor : Jatin Kumar Sahota
ਜਲੰਧਰ, 26 ਜੂਨ : Prime Punjab
ਜਲੰਧਰ ਛਾਉਣੀ ‘ਚ ਦੋਸਤੀ ਦੀ ਭੇਟ ਚੜ੍ਹੇ ਨੌਜਵਾਨ ਦੀ ਲਾਸ਼ ਕੂੜੇ ਦੇ ਡੰਪ ‘ਚੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਮੁਹੱਲਾ ਨੰਬਰ-15 ਦੇ ਗੁਰਪ੍ਰੀਤ ਸਿੰਘ ਨੋਨੀ ਵਜੋਂ ਹੋਈ, ਜੋ ਪਾਰਟ ਟਾਈਮ DJ ਦਾ ਕੰਮ ਕਰਦਾ ਸੀ।
ਪੁਲਸ ਮੁਤਾਬਕ ਗੁਰਪ੍ਰੀਤ 3 ਜੁਲਾਈ ਤੋਂ ਲਾਪਤਾ ਸੀ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ CCTV ਖੰਗਾਲੇ ਗਏ। ਫੁਟੇਜ ‘ਚ ਉਹ ਛਾਉਣੀ ਬੋਰਡ ਦੇ ਖਾਦ ਵਾਲੇ ਮੈਦਾਨ ਦੇ ਡੰਪ ‘ਚ ਜਾਂਦਾ ਦਿਖਿਆ ਪਰ ਵਾਪਸ ਨਹੀਂ ਆਇਆ।
ਪੁੱਛਗਿੱਛ ‘ਚ ਡੰਪ ‘ਤੇ ਕੰਮ ਕਰਨ ਵਾਲੇ ਦੋਸਤ ਰਵੀ ਨੇ ਕਬੂਲ ਕੀਤਾ। ਦੋਹਾਂ ਨੇ ਸ਼ਰਾਬ ਪੀਤੀ ਅਤੇ ਝਗੜੇ ਤੋਂ ਬਾਅਦ ਰਵੀ ਨੇ ਗੁਰਪ੍ਰੀਤ ਦਾ ਕਤਲ ਕਰਕੇ ਲਾਸ਼ ਡੰਪ ‘ਚ ਸੁੱਟ ਦਿੱਤੀ।
ਮੁਲਜ਼ਮ ਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਗੁਰਪ੍ਰੀਤ ਦਾ ਮੋਬਾਈਲ ਤੇ ਮੋਟਰਸਾਈਕਲ ਕੁੱਕੜ ਪਿੰਡ ਸੁੱਟਿਆ। ਪੁਲਸ ਨੇ JCB ਦੀ ਮਦ ਨਾਲ ਡੇਢ ਘੰਟੇ ‘ਚ ਲਾਸ਼ ਬਰਾਮਦ ਕਰਕੇ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ।




More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।