Pages

Pages

ਨਾਂਦੇੜ ਸਾਹਿਬ ਕਾਨੂੰਨ ਰੱਦ ਕਰਨ ਦਾ ਫੈਸਲਾ ਵਾਪਸ ਲਵੇ ਮਹਾਰਾਸ਼ਟਰ ਸਰਕਾਰ – ਗਲੋਬਲ ਸਿੱਖ ਕੌਂਸਲ।

Director : Manvir Singh Walia 

Editor: Jatin Kumar Sahota 

ਜਲੰਧਰ, 25 ਜੂਨ : Prime Punjab

ਗਲੋਬਲ ਸਿੱਖ ਕੌਂਸਲ ਨੇ ਮਹਾਰਾਸ਼ਟਰ ਸਰਕਾਰ ਵੱਲੋਂ 70 ਸਾਲ ਪੁਰਾਣੇ ‘ਨਾਂਦੇੜ ਸਿੱਖ ਗੁਰਦੁਆਰਾ ਕਾਨੂੰਨ-1956’ ਨੂੰ ਬਿਨਾਂ ਸਲਾਹ-ਮਸ਼ਵਰੇ ਰੱਦ ਕਰਨ ਦੀ ਨਿੰਦਾ ਕੀਤੀ। ਕੌਂਸਲ ਨੇ ਕਿਹਾ ਕਿ ਤਖ਼ਤ ਸ੍ਰੀ ਨਾਂਦੇੜ ਸਾਹਿਬ ਦੇ ਜਥੇਦਾਰ ਸਮੇਤ ਪ੍ਰਬੰਧਕਾਂ ਨੇ ਵੀ ਇਸ ਕਦਮ ਦਾ ਵਿਰੋਧ ਕੀਤਾ ਹੈ।

ਕੌਂਸਲ ਨੇ PM ਮੋਦੀ, ਰਾਜਪਾਲ ਜਿਸ਼ਨੂੰ ਦੇਵ ਵਰਮਾ ਅਤੇ CM ਦੇਵੇਂਦਰ ਫੜਨਵੀਸ ਨੂੰ ਪੱਤਰ ਲਿਖ ਕੇ ਸਿੱਖਾਂ ਦੀ ਧਾਰਮਿਕ ਖੁਦਮੁਖਤਿਆਰੀ ਦਾ ਸਨਮਾਨ ਕਰਨ ਦੀ ਮੰਗ ਕੀਤੀ। ਕਿਹਾ ਕਿ *ਕੋਈ ਵੀ ਨਵਾਂ ਕਾਨੂੰਨ SGPC, ਤਖ਼ਤ ਪ੍ਰਬੰਧਕਾਂ ਤੇ ਸਿੱਖ ਵਿਦਵਾਨਾਂ ਨਾਲ ਗੱਲਬਾਤ ਤੋਂ ਬਿਨਾਂ ਨਾ ਲਿਆਂਦਾ ਜਾਵੇ।

 

ਪ੍ਰਧਾਨ ਡਾ. ਕੰਵਲਜੀਤ ਕੌਰ ਤੇ ਐਡਵੋਕੇਟ ਹਰਜੀਤ ਗਰੇਵਾਲ ਨੇ ਦੋਸ਼ ਲਾਇਆ ਕਿ ਭਾਜਪਾ ਤਖ਼ਤ ਸ੍ਰੀ ਨਾਂਦੇੜ ਸਾਹਿਬ ‘ਤੇ ਪੂਰਾ ਕੰਟਰੋਲ ਚਾਹੁੰਦੀ ਹੈ। ਦਿੱਲੀ, ਪਟਨਾ ਤੇ ਹਰਿਆਣਾ ਗੁਰਦੁਆਰਾ ਕਮੇਟੀਆਂ ਵਾਂਗ ਦਸਵੰਧ ਤੇ ਪ੍ਰਬੰਧ ‘ਤੇ ਪ੍ਰਭਾਵ ਜਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

 

ਕੌਂਸਲ ਨੇ ਕਿਹਾ ਕਿ 2019 ‘ਚ ਬਣੇ ਪ੍ਰਬੰਧਕੀ ਬੋਰਡ ਦੀ ਮਿਆਦ 2022 ‘ਚ ਖਤਮ ਹੋ ਗਈ ਸੀ ਪਰ ਸਰਕਾਰ ਨੇ 4 ਸਾਲ ਤੋਂ ਚੋਣਾਂ ਨਹੀਂ ਕਰਵਾਈਆਂ। ਹੁਣ 2014 ਦੀ ਜਸਟਿਸ ਭਾਟੀਆ ਕਮੇਟੀ ਰਿਪੋਰਟ ਦੇ ਆਧਾਰ ‘ਤੇ ਨਵਾਂ ਕਾਨੂੰਨ ਲਿਆ ਕੇ SGPC ਦੀ ਨੁਮਾਇੰਦਗੀ ਘਟਾਉਣ ਦੀ ਕੋਸ਼ਿਸ਼ ਹੋ ਰਹੀ ਹੈ।

ਕੌਂਸਲ ਨੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਅਤੇ ਸਿੱਖ ਸੰਸਥਾਵਾਂ ‘ਤੇ ਵਿਚਾਰਧਾਰਕ ਕਬਜ਼ਾ ਨਾ ਕਰਨ ਦੀ ਚਿਤਾਵਨੀ ਦਿੱਤੀ। ਸਿੱਖ ਸੰਗਤਾਂ ਨੂੰ ਕਦਮ ਦਾ ਵਿਰੋਧ ਕਰਨ ਤੇ ਲੋੜ ਪੈਣ ‘ਤੇ ਅਦਾਲਤ ਜਾਣ ਦੀ ਅਪੀਲ ਕੀਤੀ।