Director : Manvir Singh Walia
Editor : Jatin Kumar Sahota
ਜਲੰਧਰ, 26 ਜੂਨ : Prime Punjab
ਪੰਜਾਬ ਪੁਲਿਸ ਦੇ ਰਾਜ ਸਾਇਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ 1 ਸਾਲ ‘ਚ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ। ਇਨ੍ਹਾਂ ਖਾਤਿਆਂ ‘ਚ ਕਰੀਬ 540.34 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਸ਼ਾਮਲ ਸਨ।
ਸਮੇਂ ਸਿਰ ਖਾਤੇ ਫ੍ਰੀਜ਼ ਕਰਨ ਨਾਲ ਰਿਕਵਰੀ ਦਰ 16.13% ਤੋਂ ਵਧ ਕੇ 23.43% ਹੋ ਗਈ। 1 ਜਨਵਰੀ 2025 ਤੋਂ ਬਾਅਦ ਇਕੱਲੇ 38.42 ਕਰੋੜ ਰੁਪਏ ਰਿਕਵਰ ਹੋਏ। ਇਸੇ ਦੌਰਾਨ ਰਾਜ ‘ਚ 62,253 ਸਾਇਬਰ ਕ੍ਰਾਈਮ ਦੇ ਮਾਮਲੇ ਦਰਜ ਹੋਏ।
DGP ਗੌਰਵ ਯਾਦਵ ਨੇ ਕਿਹਾ ਕਿ ਇਸ ਕਾਰਵਾਈ ਨਾਲ ਸਿਰਫ ਪੈਸਾ ਹੀ ਵਾਪਸ ਨਹੀਂ ਮਿਲਿਆ, ਸਗੋਂ ਦੇਸ਼ ਭਰ ‘ਚ ਸਰਗਰਮ ਸੰਗਠਿਤ ਸਾਇਬਰ ਅਪਰਾਧ ਨੈੱਟਵਰਕ ਦਾ ਵੀ ਪਰਦਾਫਾਸ਼ ਹੋਇਆ।
ਸਭ ਤੋਂ ਵੱਧ ਜਲੰਧਰ ਕਮਿਸ਼ਨਰੇਟ ‘ਚ 16,032 ਖਾਤੇ ਫ੍ਰੀਜ਼, 6.81 ਕਰੋੜ ਰਿਕਵਰੀ। ਇਸ ਤੋਂ ਬਾਅਦ ਕਪੂਰਥਲਾ 7,344 ਖਾਤੇ, ਹੁਸ਼ਿਆਰਪੁਰ 7,201 ਖਾਤੇ, ਫਿਰੋਜ਼ਪੁਰ 6,930 ਖਾਤੇ ਅਤੇ ਤਰਨਤਾਰਨ ‘ਚ 5,229 ਖਾਤੇ ਫ੍ਰੀਜ਼ ਕੀਤੇ ਗਏ।
ਪੁਲਿਸ ਨੇ ਰਾਜ ਭਰ ‘ਚ 129 ਜਾਗਰੂਕਤਾ ਪ੍ਰੋਗਰਾਮ ਕੀਤੇ। ਕੈਨੇਡਾ ‘ਚ ਰਹਿੰਦੇ ਪੰਜਾਬੀ ਨਾਲ ਸੋਸ਼ਲ ਮੀਡੀਆ ‘ਤੇ ਬਲੈਕਮੇਲਿੰਗ ਦਾ ਮਾਮਲਾ ਵੀ ਖੋਲ੍ਹਿਆ, 3 ਮੁਲਜ਼ਮ ਗ੍ਰਿਫ਼ਤਾਰ ਤੇ 3.49 ਲੱਖ + 500 ਡਾਲਰ ਬਰਾਮਦ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।