Director : Manvir Singh Walia
Editor : Jatin Kumar Sahota
ਜਲੰਧਰ, 09 ਜੁਲਾਈ : Prime Punjab
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ। ਖਾਲੜਾ ਥਾਣੇ ‘ਚ ਤਾਇਨਾਤ SI ਸਾਹਿਬ ਸਿੰਘ ਨੂੰ 300 ਗ੍ਰਾਮ ਹੈਰੋਇਨ ਨਾਲ ਫੜਿਆ ਗਿਆ। ਉਸ ਕੋਲੋਂ ਨਸ਼ੇ ਦੀ ਕਮਾਈ ਦੇ ਪੈਸੇ ਵੀ ਮਿਲੇ। ਇਹੀ ਅਧਿਕਾਰੀ ਪਹਿਲਾਂ ਖਾਲੜਾ ਦਾ SHO ਰਹਿ ਚੁੱਕਾ ਹੈ।
CIA ਸਟਾਫ ਨੇ ਝਬਾਲ ਕੋਲ ਮੱਜੂਪੁਰ ਪਿੰਡ ਨੇੜੇ ਛਾਪਾ ਮਾਰਿਆ। SP ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਨੇ ਖੁਦ ਲੀਡ ਕੀਤੀ। SI ਖਿਲਾਫ ਕੇਸ ਦਰਜ। ਪੁਲਿਸ ਹੁਣ ਹੈਰੋਇਨ ਦੇ ਸੋਰਸ ਅਤੇ ਨੈੱਟਵਰਕ ਬਾਰੇ ਪੁੱਛਗਿੱਛ ਕਰ ਰਹੀ।
ਦੱਸਿਆ ਜਾ ਰਿਹਾ ਕਿ SI ਪਹਿਲਾਂ ਵੀ ਹੈਰੋਇਨ ਬਰਾਮਦਗੀ ਦੇ ਕੇਸਾਂ ‘ਚ ਸੁਰਖੀਆਂ ‘ਚ ਰਿਹਾ। ਕੀ ਉਹ ਖੁਦ ਨਸ਼ਾ ਵੇਚਦਾ ਸੀ? ਜਾਂਚ ਜਾਰੀ। ਅਧਿਕਾਰੀਆਂ ਦਾ ਕਹਿਣਾ – ਰੈਂਕ ਨਹੀਂ ਦੇਖਿਆ ਜਾਵੇਗਾ, ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।