Director : Manvir Singh Walia
Editor : Jatin Kumar Sahota
ਜਲੰਧਰ, 09 ਜੁਲਾਈ : Prime Punjab
ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ ਨੇ ਨਸ਼ਾ ਤਸਕਰੀ ਨੈੱਟਵਰਕ ‘ਤੇ ਵੱਡਾ ਪ੍ਰਹਾਰ ਕੀਤਾ ਹੈ। ਪੁਲਿਸ ਨੇ 309 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋਵੇਂ ਮੁਲਜ਼ਮ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਤੋਂ ਹੈਰੋਇਨ ਲਿਆ ਕੇ ਕਰਤਾਰਪੁਰ ਅਤੇ ਕਪੂਰਥਲਾ ‘ਚ ਸਪਲਾਈ ਕਰਦੇ ਸਨ। ਉਨ੍ਹਾਂ ਕੋਲੋਂ ਚਿੱਟੇ ਰੰਗ ਦੀ ਟਾਟਾ ਸਫਾਰੀ PB06-H-6133 ਵੀ ਜ਼ਬਤ ਕੀਤੀ ਗਈ ਹੈ।
ਐੱਸ.ਐੱਸ.ਪੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ‘ਤੇ SP ਤਫਤੀਸ਼ ਵਿਨੀਤ ਅਹਲਾਵਤ ਅਤੇ DSP ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਨੇ 7 ਜੁਲਾਈ ਨੂੰ ਪਿੰਡ ਦਿਆਲਪੁਰ ਨੇੜੇ ਨੈਸ਼ਨਲ ਹਾਈਵੇ ‘ਤੇ ਨਾਕਾ ਲਗਾਇਆ। ਇਸ ਦੌਰਾਨ SI ਕਸ਼ਮੀਰ ਸਿੰਘ ਦੀ ਅਗਵਾਈ ‘ਚ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਸੁਖਪ੍ਰੀਤ ਸਿੰਘ ਉਰਫ਼ ਸੁੱਖ ਵਾਸੀ ਭਿੰਡੀ ਸੈਦਾਂ ਅਤੇ ਸਰਬਜੀਤ ਸਿੰਘ ਉਰਫ਼ ਘੁਕ ਵਾਸੀ ਭੱਗੂਪੁਰ ਬੇਟ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ। ਤਲਾਸ਼ੀ ਦੌਰਾਨ ਸੁਖਪ੍ਰੀਤ ਕੋਲੋਂ 169 ਗ੍ਰਾਮ ਅਤੇ ਸਰਬਜੀਤ ਕੋਲੋਂ 140 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਕਰਤਾਰਪੁਰ ‘ਚ NDPS ਐਕਟ ਤਹਿਤ FIR 141/07.07.2026 ਦਰਜ ਕੀਤੀ ਗਈ।
ਪੁੱਛਗਿੱਛ ‘ਚ ਮੁਲਜ਼ਮਾਂ ਨੇ ਦੱਸਿਆ ਕਿ ਜਲਦੀ ਅਮੀਰ ਬਣਨ ਲਈ ਉਹ ਨਸ਼ਾ ਤਸਕਰੀ ਕਰਦੇ ਸਨ। ਸਰਬਜੀਤ ਦੇ ਰਿਸ਼ਤੇਦਾਰਾਂ ਕਾਰਨ ਉਨ੍ਹਾਂ ਨੇ ਕਰਤਾਰਪੁਰ-ਕਪੂਰਥਲਾ ‘ਚ ਗਾਹਕ ਬਣਾਏ ਹੋਏ ਸਨ। ਪੁਲਿਸ ਹੁਣ ਹੈਰੋਇਨ ਦੇ ਸਰੋਤ, ਨੈੱਟਵਰਕ ਅਤੇ ਨਸ਼ਿਆਂ ਤੋਂ ਬਣਾਈ ਜਾਇਦਾਦ ਦੀ ਜਾਂਚ ਕਰ ਰਹੀ ਹੈ। ਦੋਵਾਂ ਨੂੰ ਰਿਮਾਂਡ ਲਈ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।