Director : Manvir Singh Walia
Editor : Jatin Kumar Sahota
ਜਲੰਧਰ, 12 ਜੁਲਾਈ : Prime Punjab
ਦਿੱਲੀ ਦੇ ਯਸ਼ੋਭੂਮੀ ਕਨਵੈਨਸ਼ਨ ਸੈਂਟਰ ‘ਚ ਸ਼ਨੀਵਾਰ ਰਾਤ ਜੈਸਮੀਨ ਸੈਂਡਲਾਸ ਦੇ ਕੰਸਰਟ ‘ਚ ਧਮਾਲ ਦੇ ਨਾਲ-ਨਾਲ ਇਕ ਭਾਵੁਕ ਪਲ ਵੀ ਆਇਆ। ਪੰਜਾਬੀ ਸਿੰਗਰ ਨੇ ਆਪਣੇ ਟੂਰ ਦੀ ਸ਼ੁਰੂਆਤ ‘ਚ ਹੀ ਮੰਗਣੀ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਜੈਸਮੀਨ ਨੇ ਸਟੇਜ ‘ਤੇ ਸ਼ੇਖਰ ਚੌਧਰੀ ਨੂੰ ਬੁਲਾਇਆ ਅਤੇ ਭੀੜ ਦੇ ਸਾਹਮਣੇ ਉਸਦਾ ਹੱਥ ਫੜ ਕੇ ਕਿਹਾ ਕਿ ਇਹੀ ਉਹ ਵਿਅਕਤੀ ਹੈ ਜਿਸਨੇ ਉਸਨੂੰ ਰਿੰਗ ਪਹਿਨਾਈ ਹੈ। ਉਸਨੇ ਹੱਸਦੇ ਹੋਏ ਆਪਣੀ ਰਿੰਗ ਦਿਖਾਈ ਅਤੇ ਸ਼ੇਖਰ ਨੂੰ ਗਲੇ ਲਗਾ ਲਿਆ। ਇਹ ਪਲ ਦੇਖਦੇ ਹੀ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ।
ਕੰਸਰਟ ਦੀਆਂ ਕਲਿੱਪਾਂ ਇੰਸਟਾਗ੍ਰਾਮ ਅਤੇ ਐਕਸ ‘ਤੇ ਵਾਇਰਲ ਹੋ ਗਈਆਂ। ਫੈਨਜ਼ ਕਮੈਂਟਸ ‘ਚ ਲਿਖ ਰਹੇ ਹਨ “Dream Girl ਨੂੰ ਹੁਣ ਸੱਚੀ Dream Life ਮਿਲ ਗਈ”। ਜੈਸਮੀਨ ਦਾ ਇਹ ਇੰਡੀਆ ਟੂਰ ਅਗਲੇ ਕਈ ਸ਼ਹਿਰਾਂ ‘ਚ ਜਾਣ ਵਾਲਾ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।