Director : Manvir Singh Walia
Editor : Jatin Kumar Sahota
ਜਲੰਧਰ, 12 ਜੁਲਾਈ : Prime Punjab
ਹੈਦਰਾਬਾਦ ਦੇ ਮਨੀਦੀਪ ਰੈੱਡੀ ਦੇ ਪਰਿਵਾਰ ਲਈ ਇਹ ਖ਼ਬਰ ਦਿਲ ਤੋੜਨ ਵਾਲੀ ਹੈ। 18 ਸਾਲਾ ਮਨੀਦੀਪ ਉੱਚੀ ਪੜ੍ਹਾਈ ਲਈ ਫਿਨਲੈਂਡ ਗਿਆ ਸੀ, ਪਰ 5 ਮਈ ਨੂੰ ਹੇਲਸਿੰਕੀ ਦੇ ਇਕ ਮਾਲ ਤੋਂ ਲਾਪਤਾ ਹੋ ਗਿਆ। ਹੁਣ ਉਸਦੀ ਲਾਸ਼ ਹੇਲਸਿੰਕੀ ਦੇ ਸਮੁੰਦਰ ‘ਚੋਂ ਮਿਲੀ ਹੈ। ਭਾਰਤੀ ਦੂਤਘਰ ਨੇ ਇਸਦੀ ਪੁਸ਼ਟੀ ਕੀਤੀ ਹੈ।
ਮਨੀਦੀਪ ਲਾਹਟੀ ‘ਚ ਰਹਿ ਕੇ ਸਾਫਟਵੇਅਰ ਇੰਜੀਨੀਅਰਿੰਗ ਕਰ ਰਿਹਾ ਸੀ। ਉਸਦੇ ਮਾਪੇ ਦੂਰ ਬੈਠੇ ਬੇਟੇ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਪਰ 2 ਮਹੀਨੇ ਬਾਅਦ ਮਿਲੀ ਖ਼ਬਰ ਨੇ ਸਭ ਨੂੰ ਹਿਲਾ ਦਿੱਤਾ।
ਵਕੀਲ ਕੇ.ਐਲ.ਬੀ. ਕੁਮਾਰ ਨੇ ਕਿਹਾ ਕਿ ਪਰਿਵਾਰ ਇਸ ਮੌਤ ਨੂੰ ਸਧਾਰਨ ਹਾਦਸਾ ਨਹੀਂ ਮੰਨਦਾ। ਉਨ੍ਹਾਂ ਦਾ ਸ਼ੱਕ ਹੈ ਕਿ ਜਾਂਚ ‘ਚ ਕਮੀ ਰਹੀ ਹੈ। ਪਰਿਵਾਰ ਨੇ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਫਿਨਲੈਂਡ ਭੇਜਿਆ ਜਾਵੇ ਤਾਂ ਜੋ ਉਹ ਖੁਦ ਜਾਂਚ ਦੇਖ ਸਕਣ ਅਤੇ ਬੇਟੇ ਦੀ ਲਾਸ਼ ਦਾ ਅੰਤਿਮ ਦਰਸ਼ਨ ਕਰ ਸਕਣ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।