Director : Manvir Singh Walia
Editor : Jatin Kumar Sahota
ਜਲੰਧਰ, 13 ਜੁਲਾਈ : Prime Punjab
ਗੈਂਗਸਟਰ ਡੋਨੀ ਬੱਲ ਨੇ ਜਲੰਧਰ ਦੇ ਸ਼ੇਖਰ ਨਾਂ ਦੇ ਕਾਰੋਬਾਰੀ ਤੋਂ 50 ਲੱਖ ਦੀ ਫਿਰੌਤੀ ਮੰਗੀ। ਉਸਨੇ ਚਾਵਲਾ ਮੋਬਾਇਲ ਹਾਊਸ ਵਾਲੀ ਫਾਇਰਿੰਗ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ “ਸਾਡੀ ਲਿਸਟ ‘ਚ ਨਾਮ ਚੜ੍ਹ ਗਿਆ ਹੈ”।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸ਼ਹਿਰ ‘ਚ ਪਹਿਲਾਂ ਵੀ ਅਜਿਹੇ ਗੋਲੀ ਕਾਂਡ ਹੋ ਚੁੱਕੇ ਹਨ, ਜਿਸ ਕਾਰਨ ਉਹ ਡਰ ਹੇਠ ਜਿਊ ਰਹੇ ਹਨ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕੋਲ 50 ਲੱਖ ਦੇਣ ਜਿੰਨਾ ਕੰਮ ਵੀ ਨਹੀਂ ਅਤੇ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਿਸ ਜਾਂਚ ਕਰ ਰਹੀ ਹੈ।
ਧਮਕੀ ਡੋਨੀ ਦੇ ਭਰਾ ਏਕਮ ਨੇ ਦਿੱਤੀ। ਸੇਲਜ਼ਮੈਨ ਨਾਲ ਗੱਲਬਾਤ ‘ਚ ਪੁਲਿਸ ਦਾ ਡਰ ਕੱਢਣ ਅਤੇ “ਲਿਸਟ ‘ਚ ਨਾਮ” ਹੋਣ ਦੀ ਗੱਲ ਕਹੀ ਗਈ। ਪੀੜਤ ਪਰਿਵਾਰ ਨੇ ਸ਼ਹਿਰ ‘ਚ ਵਧ ਰਹੇ ਗੋਲੀ ਕਾਂਡਾਂ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਤੋਂ ਤੁਰੰਤ ਸੁਰੱਖਿਆ ਮੰਗੀ ਹੈ। ਮਾਮਲਾ ਦਰਜ।
ਨੋਟ: ਜੇਕਰ ਤੁਹਾਨੂੰ ਵੀ ਅਜਿਹੀ ਕੋਈ ਧਮਕੀ ਭਰੀ ਕਾਲ ਆਵੇ ਤਾਂ ਤੁਰੰਤ 112 ਜਾਂ ਸਥਾਨਕ ਪੁਲਿਸ ਨੂੰ ਸੂਚਿਤ ਕਰੋ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।