Pages

Pages

ਭਾਖੜਾ ਨਹਿਰ ‘ਚ ਨਹਾਉਂਦਿਆਂ 2 ਨੌਜਵਾਨ ਡੁੱਬੇ, ਪਰਿਵਾਰ ਦਾ ਇਕਲੌਤਾ ਪੁੱਤਰ ਵੀ ਸ਼ਾਮਲ।

Director : Manvir Singh Walia 

Editor : Jatin Kumar Sahota 

ਜਲੰਧਰ/ ਪਟਿਆਲਾ, 13 ਜੁਲਾਈ : Prime Punjab 

ਪਟਿਆਲਾ ਦੇ ਨਾਭਾ ਰੋਡ ‘ਤੇ ਭਾਖੜਾ ਨਹਿਰ ‘ਚ ਵੱਡਾ ਹਾਦਸਾ ਵਾਪਰਿਆ। ਦੇਰ ਸ਼ਾਮ 5 ਦੋਸਤ ਨਹਾਉਣ ਗਏ ਸਨ ਜਿੱਥੇ ਪਾਣੀ ਦੇ ਤੇਜ਼ ਵਹਾਅ ਕਾਰਨ 2 ਨੌਜਵਾਨ ਰੁੜ੍ਹ ਗਏ।

ਗੋਤਾਖੋਰਾਂ ਨੇ 3 ਨੌਜਵਾਨਾਂ ਨੂੰ ਬਚਾ ਲਿਆ ਜਦਕਿ 2 ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਲੇਮਪੁਰ ਜੱਟਾਂ ਦੇ ਕਰਮਜੀਤ ਸਿੰਘ ਅਤੇ ਕਰਹਾਲੀ ਸਾਹਿਬ ਦੇ ਨੌਜਵਾਨ ਵਜੋਂ ਹੋਈ ਹੈ।

ਕਰਮਜੀਤ ਘਰ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੇ ਪਿਤਾ ਦਾ ਦੇਹਾਂਤ ਪਹਿਲਾਂ ਹੀ ਹੋ ਚੁੱਕਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

RIP 🙏 ਇਹਨਾਂ ਗਰਮੀਆਂ ‘ਚ ਕਿਰਪਾ ਕਰਕੇ ਨਹਿਰਾਂ/ਦਰਿਆਵਾਂ ‘ਚ ਨਾ ਨਹਾਓ। ਇੱਕ ਗਲਤੀ ਪੂਰਾ ਪਰਿਵਾਰ ਤੋੜ ਦਿੰਦੀ ਹੈ।