Director : Manvir Singh Walia
Editor : Jatin Kumar Sahota
ਜਲੰਧਰ, 27 ਜੁਲਾਈ : Prime Punjab
ਪੁਲਿਸ ਕਮਿਸ਼ਨਰ ਸ੍ਰੀ ਸਤਿੰਦਰ ਸਿੰਘ, IPS ਦੇ ਦਿਸ਼ਾ-ਨਿਰਦੇਸ਼ਾਂ ‘ਤੇ ਝਗੜੇ-ਲੜਾਈ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਚਲਾਈ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਜੋਨ-1 ਸ੍ਰੀਮਤੀ ਆਕਾਂਕਸ਼ੀ ਜੈਨ, IPS ਅਤੇ ACP ਨੌਰਥ ਸ੍ਰੀ ਅਸ਼ੋਕ ਮੀਨਾ, IPS ਦੀ ਨਿਗਰਾਨੀ ਹੇਠ ਥਾਣਾ ਡਿਵੀਜ਼ਨ ਨੰਬਰ 8 ਦੇ ਮੁੱਖ ਅਫਸਰ ਇੰਸਪੈਕਟਰ ਸਾਹਿਲ ਚੌਧਰੀ ਦੀ ਟੀਮ ਨੇ ਪੁਰਾਣੇ ਮੁਕੱਦਮੇ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 26-07-2026 ਨੂੰ ASI ਰਾਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 176 ਮਿਤੀ 08-06-2026, ਧਾਰਾ 115(2), 118(1), 118(2), 190, 191(3), 109 BNS ਅਤੇ 25 ਆਰਮਜ਼ ਐਕਟ ਦੀ ਤਫਤੀਸ਼ ਦੌਰਾਨ ਮੁਕੱਦਮੇ ‘ਚ ਨਾਮਜ਼ਦ ਦੋਸ਼ੀ ਅਜੈ ਪੁੱਤਰ ਵਿਸ਼ਨੂੰ ਦੇਵ ਉਰਫ ਭੂਸ਼ਣ, ਵਾਸੀ ਮਕਾਨ ਨੰਬਰ 452/2, ਬਾਬਾ ਨਿੰਬੂ ਵਾਲੀ ਗਲੀ, ਮੁਹੱਲਾ ਸੰਤੋਖਪੁਰਾ, ਜਲੰਧਰ ਨੂੰ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ 2 ਨਾਬਾਲਗ ਦੋਸ਼ੀਆਂ ਨੂੰ ਵੀ ਅਫਰੀਹੈਂਡ ਕੀਤਾ ਗਿਆ। ਦੋਸ਼ੀਆਂ ਕੋਲੋਂ ਵਾਰਦਾਤ ਦੌਰਾਨ ਵਰਤਿਆ ਗਿਆ 1 ਕਿਰਪਾਨ/ਖੰਡਾ ਲੋਹਾ ਅਤੇ 1 ਬਿਨਾਂ ਨੰਬਰੀ ਮੋਟਰਸਾਈਕਲ ਸਪਲੈਂਡਰ ਬਰਾਮਦ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਪੁਲਿਸ ਨੇ ਮੁਖਬਰ ਦੀ ਸੂਚਨਾ ‘ਤੇ ਇੱਕ ਹੋਰ ਨਾਮਜ਼ਦ ਦੋਸ਼ੀ ਆਕਾਸ਼ ਸ਼ਰਮਾ ਉਰਫ ਨੇਪਾਲੀ, ਪੁੱਤਰ ਮਨੂੰ ਬਹਾਦਰ, ਵਾਸੀ ਬਸਤੀ ਬਾਵਾ ਖੇਲ, ਹਾਲ ਵਾਸੀ ਹਰਦੀਪ ਨਗਰ, ਜਲੰਧਰ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਦੌਰਾਨ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ‘ਚ ਪੁਲਿਸ ਨੂੰ ਦੇਖ ਕੇ ਕੰਧ ਟੱਪੀ, ਜਿਸ ਕਾਰਨ ਉਸਦੀ ਲੱਤ ‘ਤੇ ਸੱਟ ਲੱਗ ਗਈ। ਉਸਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਡਿਸਚਾਰਜ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਵਾਰਦਾਤ ‘ਚ ਵਰਤਿਆ ਇੱਕ ਹੋਰ ਕਿਰਪਾਨ ਬਰਾਮਦ ਹੋਇਆ। ਇਸ ਤੋਂ ਬਾਅਦ ਮੁਕੱਦਮੇ ‘ਚ ਨਾਮਜ਼ਦ ਚੌਥੇ ਦੋਸ਼ੀ ਪ੍ਰਵਿੰਦੀਪ ਸਿੰਘ ਉਰਫ ਭਟੂਰਾ, ਪੁੱਤਰ ਮਨਜੀਤ ਸਿੰਘ, ਵਾਸੀ ਮਕਾਨ ਨੰਬਰ 42, ਥਰੀ ਸਟਾਰ ਕਲੋਨੀ, ਜਲੰਧਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
– ਕੁੱਲ ਗ੍ਰਿਫਤਾਰੀ: 4 ਦੋਸ਼ੀ – 2 ਬਾਲਗ ਅਤੇ 2 ਨਾਬਾਲਗ
– ਬਰਾਮਦਗੀ: 2 ਕਿਰਪਾਨ/ਖੰਡੇ ਅਤੇ 1 ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ
– ਅਗਲੀ ਕਾਰਵਾਈ: ਅਜੈ ਭੂਸ਼ਣ ਨੂੰ ਅਦਾਲਤ ‘ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਦੋਵੇਂ ਨਾਬਾਲਗਾਂ ਨੂੰ ਜੁਵਨਾਈਲ ਜਸਟਿਸ ਬੋਰਡ ‘ਚ ਪੇਸ਼ ਕਰਕੇ ਬਾਲ ਸੁਧਾਰ ਕੇਂਦਰ ਲੁਧਿਆਣਾ ਭੇਜ ਦਿੱਤਾ ਗਿਆ ਹੈ।


More Stories
ਵਿਜੀਲੈਂਸ ਬਿਊਰੋ ਨੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸਡੀਓ ਨੂੰ ਕੀਤਾ ਗ੍ਰਿਫ਼ਤਾਰ
15 ਅਗਸਤ ਤੋਂ ਪਹਿਲਾਂ ਪੰਜਾਬ ‘ਚ ਹਾਈ ਅਲਰਟ: ISI ਦੇ ਇਸ਼ਾਰੇ ‘ਤੇ ਅੱਤਵਾਦੀ ਸੰਗਠਨ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ‘ਚ।
ਸੰਗਰੂਰ BJP ਦਫ਼ਤਰ ‘ਤੇ ਪੈਟਰੋਲ ਬੰਬ ਹਮਲਾ 24 ਘੰਟੇ ‘ਚ ਸੁਲਝਿਆ: 2 ਗ੍ਰਿਫ਼ਤਾਰ, “ਰਾਣਾ ਭਾਈ” ਦੇ ਸੰਪਰਕ ‘ਚ ਸਨ ਮੁਲਜ਼ਮ।