Director : Manvir Singh Walia
Editor। : Jatin Kumar Sahota
ਜਲੰਧਰ, 28 ਜੁਲਾਈ : Prime Punjab
ਮੋਹਾਲੀ ਦੀ NIA ਸਪੈਸ਼ਲ ਕੋਰਟ ਨੇ ਜਲੰਧਰ ਦੇ ਇਨਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੇ ਘਰ ਗ੍ਰਨੇਡ ਹਮਲੇ ਦੇ ਮਾਮਲੇ ‘ਚ ਭੱਟੀ ਖ਼ਿਲਾਫ਼ ਓਪਨ-ਡੇਟਿਡ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ।ਏਜੰਸੀ ਮੁਤਾਬਕ ਸ਼ਹਿਜ਼ਾਦ ਭੱਟੀ ਇਸ ਸਮੇਂ ਬ੍ਰਾਜ਼ੀਲ ‘ਚ ਲੁਕਿਆ ਹੋਇਆ ਹੈ ਅਤੇ ਉੱਥੋਂ ਹੀ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ।
ਕੋਰਟ ਨੇ ਕਿਹਾ ਮੁਲਜ਼ਮ ਲਗਾਤਾਰ ਫ਼ਰਾਰ ਹੈ ਅਤੇ ਅਪਰਾਧ ਦੀ ਗੰਭੀਰਤਾ ਕਾਰਨ ਉਸਨੂੰ ਸੰਮਨ ਜਾਂ ਜ਼ਮਾਨਤੀ ਵਾਰੰਟ ਰਾਹੀਂ ਪੇਸ਼ ਕਰਨਾ ਸੰਭਵ ਨਹੀਂ।
ਕਾਨੂੰਨੀ ਮਾਹਿਰਾਂ ਅਨੁਸਾਰ ਇਸ ਵਾਰੰਟ ਦੇ ਆਧਾਰ ‘ਤੇ NIA ਹੁਣ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਅਤੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਵਾ ਸਕਦੀ ਹੈ। ਇਹ ਵਾਰੰਟ ਗ੍ਰਿਫ਼ਤਾਰੀ ਤੱਕ ਜਾਰੀ ਰਹੇਗਾ।ਇਸੇ ਤਰ੍ਹਾਂ ਦਾ ਵਾਰੰਟ ਪਾਕਿਸਤਾਨੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਖ਼ਿਲਾਫ਼ ਵੀ ਪਹਿਲਾਂ ਜਾਰੀ ਹੋ ਚੁੱਕਾ ਹੈ।


More Stories
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।