Pages

Pages

ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਵਿਦੇਸ਼ੀ ਗੈਂਗ ਲਈ ਕੰਮ ਕਰਨ ਵਾਲੇ 2 ਸ਼ੂਟਰ ਗ੍ਰਿਫ਼ਤਾਰ, 2 ਪਿਸਤੌਲ ਬਰਾਮਦ।

Director : Manvir Singh Walia 

Editor : Jatin Kumar Sahota 

ਜਲੰਧਰ, 26 ਜੁਲਾਈ : Prime Punjab 

ਜਲੰਧਰ ਕਮਿਸ਼ਨਰੇਟ ਦੀ ਸੀ.ਆਈ.ਏ. ਸਟਾਫ ਨੇ ਗੈਂਗਸਟਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਮਕਸੂਦਾਂ ਚੌਂਕ ‘ਚ ਗਸ਼ਤ ਦੌਰਾਨ ਮਿਲੀ ਖੁਫੀਆ ਸੂਚਨਾ ਦੇ ਆਧਾਰ ‘ਤੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਟੀਮ ਨੇ ਵਿਸ਼ਾਲ ਕੁਮਾਰ ਅਤੇ ਮਾਨਵਜੀਤ ਸਿੰਘ, ਦੋਵੇਂ ਵਾਸੀ ਮੁਜ਼ੱਫਰਪੁਰ ਨਕੋਦਰ ਨੂੰ ਕਾਬੂ ਕੀਤਾ। ਦੋਵੇਂ ਦੋਸ਼ੀ ਵਿਦੇਸ਼ਾਂ ‘ਚ ਬੈਠੇ ਆਪਣੇ ਸਾਥੀਆਂ ਦੇ ਇਸ਼ਾਰੇ ‘ਤੇ ਪੰਜਾਬ ‘ਚ ਧਮਕੀਆਂ, ਫਿਰੌਤੀ ਅਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।

ਬਰਾਮਦਗੀ 

– 02 ਨਜਾਇਜ਼ 0.32 ਬੋਰ ਪਿਸਤੌਲ  ਨਾਲ 

– 02 ਜਿੰਦਾ ਰੌਂਦ

 

ਥਾਣਾ ਡਵੀਜ਼ਨ-1 ‘ਚ BNS ਅਤੇ ਅਸਲਾ ਐਕਟ ਤਹਿਤ ਕੇਸ ਦਰਜ। ਦੋਵੇਂ ਪੁਲਿਸ ਰਿਮਾਂਡ ‘ਤੇ ਹਨ। ਪੁਲਿਸ ਹੁਣ ਇਨ੍ਹਾਂ ਦੇ ਬੈਕਵਰਡ ਲਿੰਕ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।ਕਾਰਵਾਈ ਪੁਲਿਸ ਕਮਿਸ਼ਨਰ ਸ੍ਰੀ ਸਿਕੰਦਰ ਸਿੰਘ, IPS ਦੇ ਨਿਰਦੇਸ਼ਾਂ ‘ਤੇ ਹੋਈ।