Pages

Pages

CM ਮਾਨ ਨੇ PAP ਜਲੰਧਰ ‘ਚ 1746 ਨਵੇਂ ਸਿਪਾਹੀਆਂ ਨੂੰ ਸੌਂਪੇ ਨਿਯੁਕਤੀ ਪੱਤਰ, DGP ਨੇ ਕਿਹਾ – ਪੰਜਾਬ ਪੁਲਿਸ ਹੋਰ ਹੋਵੇਗੀ ਮਜ਼ਬੂਤ।

Director : Manvir Singh Walia 

Editor : Jatin Kumar Sahota 

ਜਲੰਧਰ, 27 ਅਗਸਤ : Prime Punjab 

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਆਰਮਡ ਪੁਲਿਸ (PAP), ਜਲੰਧਰ ਵਿਖੇ ਜ਼ਿਲ੍ਹਾ ਤੇ ਹਥਿਆਰਬੰਦ ਪੁਲਿਸ ਕਾਡਰ ‘ਚ ਭਰਤੀ ਹੋਏ 1,746 ਨਵੇਂ ਸਿਪਾਹੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮੁੱਖ ਮੰਤਰੀ ਨੇ ਸਾਰੇ ਨਵ-ਨਿਯੁਕਤ ਜਵਾਨਾਂ ਨੂੰ ਵਧਾਈ ਦਿੱਤੀ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੀ ਅਪੀਲ ਕੀਤੀ।

 

ਪੰਜਾਬ ਪੁਲਿਸ ਦੇ ਮੁਖੀ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ 1,746 ਨਵੇਂ ਭਰਤੀ ਹੋਏ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਧੰਨਵਾਦ। ਉਨ੍ਹਾਂ ਕਿਹਾ ਕਿ ਇਹ ਉੱਚ-ਯੋਗਤਾ ਪ੍ਰਾਪਤ ਤੇ ਊਰਜਾਵਾਨ ਜਵਾਨ ਸਾਡੀ ਪੁਲਿਸ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਗੇ।

 

ਅਧਿਕਾਰੀਆਂ ਮੁਤਾਬਕ ਇਹਨਾਂ ਨਵੇਂ ਜਵਾਨਾਂ ਦੀ ਤਾਇਨਾਤੀ ਨਾਲ ਸੂਬੇ ‘ਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਆਮ ਲੋਕਾਂ ਨੂੰ ਵਧੀਆ ਪੁਲਿਸ ਸੇਵਾਵਾਂ ਮਿਲ ਸਕਣਗੀਆਂ। ਸਾਰੇ ਭਰਤੀ ਹੋਏ ਜਵਾਨਾਂ ਨੂੰ ਆਧੁਨਿਕ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਉਹ ਹਰ ਚੁਣੌਤੀ ਦਾ ਸਾਹਮਣਾ ਕਰ ਸਕਣ।

 

ਅੰਤ ‘ਚ ਸਾਰੇ ਨਵ-ਨਿਯੁਕਤ ਪੁਲਿਸ ਅਧਿਕਾਰੀਆਂ ਦਾ ਪੰਜਾਬ ਪੁਲਿਸ ਪਰਿਵਾਰ ‘ਚ ਸਵਾਗਤ ਕੀਤਾ ਗਿਆ। ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਤੇ ਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।