ਜਲੰਧਰ, 01 ਸਤੰਬਰ : Prime Punjab
ਕਮਿਸ਼ਨਰੇਟ ਪੁਲਿਸ ਜਲੰਧਰ ਦੇ CIA ਸਟਾਫ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 3 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਕੁੱਲ 34 ਕਿਲੋ 500 ਗ੍ਰਾਮ ਚਰਸ ਬਰਾਮਦ ਕੀਤੀ ਹੈ। ਇਹ ਕਾਰਵਾਈ ਪੁਲਿਸ ਕਮਿਸ਼ਨਰ ਸ੍ਰੀ ਸਤਿੰਦਰ ਸਿੰਘ IPS ਦੇ ਦਿਸ਼ਾ ਨਿਰਦੇਸ਼ਾਂ ‘ਤੇ DCP Inv. ਸ੍ਰੀ ਮਨਪ੍ਰੀਤ ਸਿੰਘ PPS ਅਤੇ ACP ਸ੍ਰੀ ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ।
28.08.2026 ਨੂੰ CIA ਸਟਾਫ ਨੂੰ ਸੂਚਨਾ ਮਿਲੀ ਸੀ ਕਿ ਪੀਰਾਂ ਦੀ ਜਗ੍ਹਾ ਦਕੋਹਾ ਥਾਣਾ ਰਾਮਾ ਮੰਡੀ ਜਲੰਧਰ ਵਾਸੀ ਦੇਵਾਨੰਦ ਉਰਫ ਨੰਦਾ ਪੁੱਤਰ ਰਾਮ ਪ੍ਰਕਾਸ਼ ਕਾਲੇ ਰੰਗ ਦੀ ਸਵਿਫਟ ਗੱਡੀ ‘ਚ ਚਰਸ ਲੈ ਕੇ ਜਾ ਰਿਹਾ ਹੈ। ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਉਸਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਗੱਡੀ ‘ਚੋਂ 1 ਕਿਲੋ 500 ਗ੍ਰਾਮ ਚਰਸ ਬਰਾਮਦ ਹੋਈ, ਜਿਸ ‘ਤੇ ਥਾਣਾ ਰਾਮਾ ਮੰਡੀ ‘ਚ ਮੁਕੱਦਮਾ ਨੰਬਰ 218 ਮਿਤੀ 28-08-2026 ਅ/ਧ 20-61-85 NDPS ACT ਤਹਿਤ ਕੇਸ ਦਰਜ ਕੀਤਾ ਗਿਆ।
ਦੋਸ਼ੀ ਦੇਵਾਨੰਦ ਤੋਂ ਪੁੱਛਗਿੱਛ ‘ਤੇ ਉਸਨੇ ਦੱਸਿਆ ਕਿ ਉਸਦੇ 2 ਹੋਰ ਸਾਥੀ ਸ਼ਿਮਲਾ ਪਹਾੜੀ ਰੋਡ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ‘ਚ ਰਹਿੰਦੇ ਹਨ। ਪੁਲਿਸ ਨੇ 29-08-2026 ਨੂੰ ਬੁੱਧ ਬਹਾਦਰ ਪੁੱਤਰ ਰਤਨ ਬਹਾਦਰ ਅਤੇ ਸੁਰਾਜਾਰਤੀ ਉਰਫ ਹਿਮ ਰਤੀ ਪੁੱਤਰ ਪ੍ਰੇਮ ਰਤੀ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਪਾਸੋਂ 33 ਕਿਲੋ ਚਰਸ ਹੋਰ ਬਰਾਮਦ ਹੋਈ – ਬੁੱਧ ਬਹਾਦਰ ਕੋਲੋਂ 15 ਕਿਲੋ ਅਤੇ ਸੁਰਾਜਾਰਤੀ ਕੋਲੋਂ 18 ਕਿਲੋ। ਇਸ ਤਰ੍ਹਾਂ ਕੁੱਲ ਬਰਾਮਦਗੀ 34.5 ਕਿਲੋ ਹੋ ਗਈ।
ਮੁੱਖ ਦੋਸ਼ੀ ਦੇਵਾਨੰਦ ਪਹਿਲਾਂ ਤੋਂ ਹੀ ਨਸ਼ਾ ਤਸਕਰੀ ‘ਚ ਸ਼ਾਮਲ ਹੈ। ਉਸ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 32 ਮਿਤੀ 26.03.2011 NDPS ਐਕਟ ਥਾਣਾ ਕੈਂਟ ਜਲੰਧਰ ਅਤੇ ਮੁਕੱਦਮਾ ਨੰਬਰ 40 ਮਿਤੀ 21.06.2017 NCB ਚੰਡੀਗੜ੍ਹ ‘ਚ ਦਰਜ ਹਨ। ਜਦਕਿ ਬਾਕੀ ਦੋ ਦੋਸ਼ੀਆਂ ਦਾ ਕੋਈ ਪਿਛਲਾ ਰਿਕਾਰਡ ਨਹੀਂ ਹੈ। ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੈੱਟਵਰਕ ਦੇ ਹੋਰ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।