ਜਲੰਧਰ, 06 ਸਤੰਬਰ : Prime Punjab
ਪੰਜਾਬ ਵਿੱਚ ਲੁੱਟ-ਖੋਹ ਦਾ ਇੱਕ ਨਵਾਂ ਅਤੇ ਖਤਰਨਾਕ ਤਰੀਕਾ ਸਾਹਮਣੇ ਆਇਆ ਹੈ, ਜਿਸ ਨੂੰ ਪੁਲਿਸ ਨੇ ‘ਕੈਮੀਕਲ ਪਰਸ ਸਕੈਮ’ ਦਾ ਨਾਮ ਦਿੱਤਾ ਹੈ। ਇਸ ਸਕੈਮ ਵਿੱਚ ਲੁਟੇਰੇ ਸੁੰਨਸਾਨ ਸੜਕਾਂ, ਖਾਸ ਕਰਕੇ ਝੋਨੇ ਦੇ ਖੇਤਾਂ ਵਾਲੇ ਰਸਤਿਆਂ ‘ਤੇ ਪਰਸ ਸੁੱਟ ਕੇ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਜਲੰਧਰ ਪੁਲਿਸ ਨੇ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਇੰਸਪੈਕਟਰ ਹਰਦੀਪ ਸਿੰਘ ਅਨੁਸਾਰ ਲੁਟੇਰੇ ਸੜਕ ‘ਤੇ ਪਰਸ ਸੁੱਟ ਦਿੰਦੇ ਹਨ। ਜਦੋਂ ਕੋਈ ਰਾਹਗੀਰ, ਖਾਸ ਕਰਕੇ ਇਕੱਲੀ ਐਕਟਿਵਾ ਸਵਾਰ ਔਰਤ, ਪਰਸ ਨੂੰ ਚੁੱਕ ਕੇ ਉਸਦੇ ਮਾਲਕ ਦਾ ਪਤਾ ਲਗਾਉਣ ਲਈ ਅੰਦਰ ਪਏ ਨੋਟਾਂ ਜਾਂ ਆਧਾਰ ਕਾਰਡ ਨੂੰ ਦੇਖਦੀ ਹੈ ਤਾਂ ਉਹ ਜਾਲ ਵਿੱਚ ਫਸ ਜਾਂਦੀ ਹੈ। ਇਨ੍ਹਾਂ ਨੋਟਾਂ ‘ਤੇ ਪਹਿਲਾਂ ਤੋਂ ਹੀ ਇੱਕ ਖਤਰਨਾਕ ਕੈਮੀਕਲ ਲਗਾਇਆ ਹੁੰਦਾ ਹੈ।
ਜਿਵੇਂ ਹੀ ਪੀੜਤ ਕੈਮੀਕਲ ਲੱਗੇ ਨੋਟਾਂ ਨੂੰ ਹੱਥ ਲਗਾਉਂਦਾ ਹੈ, ਉਸਦੀਆਂ ਉਂਗਲਾਂ ਚਿਪਚਿਪੀਆਂ ਹੋ ਜਾਂਦੀਆਂ ਹਨ ਅਤੇ ਉਹ ਆਮ ਤੌਰ ‘ਤੇ ਉਂਗਲਾਂ ਨੂੰ ਸੁੰਘਣ ਦੀ ਗਲਤੀ ਕਰ ਬੈਠਦਾ ਹੈ। ਕੈਮੀਕਲ ਸੁੰਘਦੇ ਹੀ ਵਿਅਕਤੀ ਮੌਕੇ ‘ਤੇ ਹੀ ਬੇਹੋਸ਼ ਹੋ ਜਾਂਦਾ ਹੈ। ਇਸ ਤੋਂ ਬਾਅਦ ਲੁਟੇਰੇ ਉਸਦਾ ਮੋਬਾਈਲ, ਪੈਸੇ, ਗਹਿਣੇ ਅਤੇ ਐਕਟਿਵਾ ਤੱਕ ਲੈ ਕੇ ਫਰਾਰ ਹੋ ਜਾਂਦੇ ਹਨ।
ਜਲੰਧਰ ਪੁਲਿਸ ਨੇ ਲੋਕਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਸੜਕ ‘ਤੇ ਪਿਆ ਕੋਈ ਵੀ ਪਰਸ, ਪੈਸਾ ਜਾਂ ਕੀਮਤੀ ਸਮਾਨ ਬਿਲਕੁਲ ਨਾ ਚੁੱਕੋ। ਇਸਨੂੰ ਅਣਦੇਖਿਆ ਕਰੋ ਅਤੇ ਅੱਗੇ ਲੰਘ ਜਾਓ। ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ 112 ਜਾਂ ਨਜ਼ਦੀਕੀ ਥਾਣੇ ਨੂੰ ਸੂਚਿਤ ਕਰੋ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।