Pages

Pages

2027 ਦੀਆਂ ਚੋਣਾਂ ਨੇੜੇ, ਬੱਸੀ ਪਠਾਣਾ ‘ਚ ਅਕਾਲੀ ਦਲ ਤੱਕੜੀ ਦੀ ਰੈਲੀ – ਜਥੇਦਾਰ ਸੰਘਾ ਬੋਲੇ, ਫਿਰ ਬਣਾਵਾਂਗੇ ਰੰਗਲਾ ਪੰਜਾਬ।

ਬੱਸੀ ਪਠਾਣਾ, 06 ਸਤੰਬਰ : Prime Punjab 

ਸ਼੍ਰੋਮਣੀ ਅਕਾਲੀ ਦਲ ਤੱਕੜੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਲੜੀ ਤਹਿਤ ਅੱਜ ਹਲਕਾ ਬੱਸੀ ਪਠਾਣਾ ਵਿਖੇ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਥੇਦਾਰ ਰਜਿੰਦਰ ਸਿੰਘ ਸੰਘਾ ਸਮੇਤ ਕਈ ਸੀਨੀਅਰ ਬੁਲਾਰਿਆਂ ਨੇ ਸ਼ਿਰਕਤ ਕੀਤੀ।

 

ਰੈਲੀ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੰਘਾ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਸਮਾਂ ਲਾਗੇ ਆ ਗਿਆ ਹੈ ਅਤੇ ਪਾਰਟੀ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਲਗਾਤਾਰ ਜਨਤਾ ਵਿੱਚ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੈਲੀ ਦੌਰਾਨ ਬੁਲਾਰਿਆਂ ਨੇ ਪਾਰਟੀ ਦਾ ਪੱਖ ਬਹੁਤ ਵਧੀਆ ਢੰਗ ਨਾਲ ਰੱਖਿਆ।

 

ਉਨ੍ਹਾਂ ਕਿਹਾ ਕਿ ਪ੍ਰਧਾਨ ਸ. ਸੁਖਵੀਰ ਸਿੰਘ ਬਾਦਲ ਵੱਲੋਂ ਆਪਣੇ ਪਿਛਲੇ ਰਾਜ ਦੌਰਾਨ ਪੰਜਾਬ ਦੇ ਲੋਕਾਂ ਲਈ ਕੀਤੇ ਗਏ ਵਿਕਾਸ ਕਾਰਜਾਂ ਨੂੰ ਯਾਦ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਆਈਆਂ ਸਰਕਾਰਾਂ ਦੀ ਕਾਰਗੁਜ਼ਾਰੀ ਬਾਰੇ ਵੀ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ ਗਿਆ।

 

ਜਥੇਦਾਰ ਸੰਘਾ ਨੇ ਭਰੋਸਾ ਦਿਵਾਇਆ ਕਿ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੀ ਬਣਨ ਤੋਂ ਬਾਅਦ ਪਾਰਟੀ ਪਹਿਲਾਂ ਵਾਂਗ ਪੂਰੀ ਇਮਾਨਦਾਰੀ ਅਤੇ ਦੋਵੇਂ ਭਾਵਨਾਵਾਂ ਨਾਲ ਕੰਮ ਕਰੇਗੀ। ਪੰਜਾਬ ਨੂੰ ਕੰਗਾਲੀ ਤੋਂ ਕੱਢ ਕੇ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੂਰਾ ਜ਼ੋਰ ਲਾਇਆ ਜਾਵੇਗਾ ਅਤੇ ਲੋਕਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕਰਕੇ ਪੰਜਾਬ ਨੂੰ ਮੁੜ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ।