Pages

Pages

ਸਰਹੱਦ ‘ਤੇ ਵੱਡੀ ਕਾਰਵਾਈ – ਪਾਕਿਸਤਾਨੀ ਡਰੋਨ ਨਾਲ ਆਇਆ ਅਸਲਾ ਬਰਾਮਦ, ਲੋਪੋਕੇ ਦਾ ਤਸਕਰ ਚੜ੍ਹਿਆ ਪੁਲਿਸ ਹੱਥੇ।

ਅੰਮ੍ਰਿਤਸਰ, 9 ਸਤੰਬਰ : Prime Punjab 

ਸਰਹੱਦੀ ਜ਼ਿਲ੍ਹੇ ‘ਚ ਹਥਿਆਰਾਂ ਦੀ ਤਸਕਰੀ ਰੋਕਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਲੋਪੋਕੇ ਏਰੀਏ ‘ਚ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਨੌਜਵਾਨ ਨੂੰ ਵਿਦੇਸ਼ੀ ਪਿਸਤੌਲ ਅਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ ਹੈ।

 

ਪੁਲਿਸ ਅਨੁਸਾਰ ਗੁਪਤ ਸੂਚਨਾ ਸੀ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਸੁੱਟੇ ਗਏ ਹਨ। ਪੁਲਿਸ ਨੇ ਜਾਲ ਵਿਛਾਇਆ ਤਾਂ ਇੱਕ ਨੌਜਵਾਨ ਭਾਰੀ ਲਿਫਾਫਾ ਲੈ ਕੇ ਜਾਂਦਾ ਦਿਖਿਆ, ਜੋ ਪੁਲਿਸ ਨੂੰ ਵੇਖਦੇ ਹੀ ਘਬਰਾ ਗਿਆ। ਜਾਂਚ ‘ਤੇ ਉਸ ਕੋਲੋਂ ਅਸਲਾ ਮਿਲਿਆ। ਦੋਸ਼ੀ ਦੀ ਪਛਾਣ ਕੋਹਾਲਾ ਨਿਵਾਸੀ ਕਰਨਜੀਤ ਸਿੰਘ ਉਰਫ ਕਰਨ ਵਜੋਂ ਹੋਈ ਹੈ।

 

ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਇਹ ਖੇਪ ਅਟਾਰੀ ਸੈਕਟਰ ‘ਚ ਸੁੱਟੀ ਗਈ ਸੀ ਅਤੇ ਅੱਗੇ ਸਪਲਾਈ ਹੋਣੀ ਸੀ। ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ NDPS ਮਾਮਲੇ ‘ਚ ਜੇਲ੍ਹ ਜਾ ਚੁੱਕਾ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਪਾਕਿ ਤਸਕਰਾਂ ਦੇ ਸੰਪਰਕ ‘ਚ ਸੀ। ਪੁਲਿਸ ਨੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਨੈੱਟਵਰਕ ਦੀ ਜਾਂਚ ਤੇਜ਼ ਕਰ ਦਿੱਤੀ ਹੈ।