Pages

Pages

ਜਲੰਧਰ ‘ਚ ਪੁਲਿਸ-ਬਦਮਾਸ਼ ਵਿਚਾਲੇ 3 ਰਾਊਂਡ ਫਾਇਰਿੰਗ – ਡੋਨੀ ਬੱਲ ਗੈਂਗ ਦਾ ਪ੍ਰਿੰਸ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ।।

ਜਲੰਧਰ, 12 ਸਤੰਬਰ : Prime Punjab 

ਜਮਸ਼ੇਰ ਰੋਡ ‘ਤੇ ਦੇਰ ਰਾਤ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ। ਪੁਲਿਸ ਨੂੰ ਖਬਰ ਮਿਲੀ ਸੀ ਕਿ ਡੋਨੀ ਬੱਲ ਗੈਂਗ ਦਾ ਮੈਂਬਰ ਹਥਿਆਰ ਸਮੇਤ ਘੁੰਮ ਰਿਹਾ ਹੈ। ਬਰਾਮਦਗੀ ਲਈ ਲਿਜਾਂਦੇ ਸਮੇਂ ਦੋਸ਼ੀ ਨੇ ਪੁਲਿਸ ‘ਤੇ ਫਾਇਰ ਕਰ ਦਿੱਤਾ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ 3 ਰਾਊਂਡ ਗੋਲੀਆਂ ਚਲਾਈਆਂ।

 

ਇਸ ਮੁਕਾਬਲੇ ‘ਚ ਤਰਨਤਾਰਨ ਦੇ ਸੁਖਜਿੰਦਰ ਸਿੰਘ ਉਰਫ਼ ਪ੍ਰਿੰਸ ਦੀ ਲੱਤ ‘ਚ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਮੌਕੇ ਤੋਂ 1 ਪਿਸਤੌਲ ਬਰਾਮਦ ਕੀਤੀ ਹੈ ਤੇ ਜ਼ਖਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 

ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਨੂੰ ਕੱਲ੍ਹ ਹੀ ਸ਼ਹਿਰ ‘ਚ ਹੋਈ ਵਾਰਦਾਤ ‘ਚ ਗ੍ਰਿਫਤਾਰ ਕੀਤਾ ਗਿਆ ਸੀ।