Pages

Pages

ਸਿਰ ‘ਚ ਗੋਲੀ ਲੱਗਣ ਦੇ ਬਾਵਜੂਦ ASI ਦੀ ਬਹਾਦਰੀ – ਲਹੂ ‘ਚ ਲੱਥਪੱਥ ਬਾਈਕ ਭਜਾ ਕੇ ਪਹੁੰਚਿਆ ਥਾਣੇ, ਹਮਲਾਵਰ ਫਰਾਰ।

ਅੰਮ੍ਰਿਤਸਰ, 12 ਸਤੰਬਰ : Prime Punjab 

ਅਜਨਾਲਾ ਰੋਡ ‘ਤੇ ਦੇਰ ਰਾਤ ਪੁਲਿਸ ਮੁਲਾਜ਼ਮ ‘ਤੇ ਜਾਨਲੇਵਾ ਹਮਲਾ ਹੋਇਆ। ਪੁਲਿਸ ਲਾਈਨ ਤੋਂ ਡਿਊਟੀ ਮੁਕਾ ਕੇ ਘਰ ਪਰਤ ਰਹੇ ASI ਜਸਵੰਤ ਸਿੰਘ ਨੂੰ ਭੱਲਾ ਪਿੰਡ ਨੇੜੇ ਘਾਤ ਲਾ ਕੇ ਬੈਠੇ ਅਣਪਛਾਤੇ ਨੇ ਗੋਲੀ ਮਾਰ ਦਿੱਤੀ।

 

ਗੋਲੀ ਸਿੱਧੀ ਸਿਰ ‘ਚ ਲੱਗੀ, ਪਰ ASI ਨੇ ਹੌਸਲਾ ਨਾ ਹਾਰਿਆ। ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਉਹ ਮੋਟਰਸਾਈਕਲ ‘ਤੇ ਹੀ ਅਜਨਾਲਾ ਥਾਣੇ ਪਹੁੰਚ ਗਿਆ, ਜਿੱਥੇ ਸਾਥੀਆਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ।

 

ਮਾਮਲਾ ਰਾਜਾਸਾਂਸੀ ਥਾਣੇ ਦਾ ਹੈ। ਪੁਲਿਸ ਨੇ ਹਮਲਾਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ASI ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।ਜਾ ਰਿਹਾ ਹੈ।