Pages

Pages

ਕਪੂਰਥਲਾ ‘ਚ NRI ਦੇ ਘਰ ‘ਤੇ ਹਮਲਾ – ਅਣਪਛਾਤਿਆਂ ਨੇ ਸਕਾਰਪੀਓ ਨੂੰ ਲਾਈ ਅੱਗ, ਡੇਰੇ ‘ਤੇ ਲੱਗੇ ਇਲਜ਼ਾਮ।

ਕਪੂਰਥਲਾ, 19 ਸਤੰਬਰ : Prime Punjab 

ਕਪੂਰਥਲਾ ਦੇ ਪਿੰਡ ਖੈੜਾ ਬੇਟ ‘ਚ ਦੇਰ ਰਾਤ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਵਿਦੇਸ਼ ‘ਚ ਰਹਿੰਦੇ NRI ਪਰਿਵਾਰ ਦੇ ਬੰਦ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਅਣਪਛਾਤੇ ਵਿਅਕਤੀ ਘਰ ‘ਚ ਦਾਖਲ ਹੋਏ ਅਤੇ ਬਾਹਰ ਖੜ੍ਹੀ ਸਕਾਰਪੀਓ ਗੱਡੀ ਤੇ ਘਰੇਲੂ ਸਮਾਨ ਨੂੰ ਅੱਗ ਲਗਾ ਕੇ ਫਰਾਰ ਹੋ ਗਏ।

 

ਅੱਗ ਇੰਨੀ ਭਿਆਨਕ ਸੀ ਕਿ ਗੱਡੀ ਦੇ ਟਾਇਰ ਫਟਣ ਲੱਗੇ, ਜਿਸ ਦੇ ਧਮਾਕੇ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਲੋਕ ਬਾਹਰ ਨਿਕਲੇ। ਲੋਕਾਂ ਨੇ ਹੀ ਮੁਸ਼ੱਕਤ ਕਰਕੇ ਅੱਗ ‘ਤੇ ਕਾਬੂ ਪਾਇਆ ਅਤੇ ਵਿਦੇਸ਼ ਬੈਠੇ ਪਰਿਵਾਰ ਨੂੰ ਸੂਚਨਾ ਦਿੱਤੀ।

 

ਪੀੜਤ NRI ਕੁਲਵੰਤ ਸਿੰਘ ਖੈੜਾ (ਪੁੱਤਰ ਕਰਨੈਲ ਸਿੰਘ) ਨੇ ਫੋਨ ‘ਤੇ ਦੱਸਿਆ ਕਿ ਉਨ੍ਹਾਂ ਦਾ ਇੱਕ ਸਥਾਨਕ ਧਾਰਮਿਕ ਡੇਰੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਕਾਰਾ ਉਸੇ ਡੇਰੇ ਦੇ ਲੋਕਾਂ ਨੇ ਕੀਤਾ ਹੈ।

 

ਸੂਚਨਾ ਮਿਲਦੇ ਹੀ ਥਾਣਾ ਫੱਤੂਢੀਂਗਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। NRI ਪਰਿਵਾਰ ਨੇ ਪੰਜਾਬ ਸਰਕਾਰ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।