Pages

Pages

ਫਿਲੌਰ ‘ਚ ਪੁਲਿਸ ਦਾ ਵੱਡਾ CASO ਆਪਰੇਸ਼ਨ – ਨਸ਼ਿਆਂ ਖਿਲਾਫ਼ 7 FIR, 9 ਤਸਕਰ ਕਾਬੂ, 275 ਨਸ਼ੀਲੀਆਂ ਗੋਲੀਆਂ ਬਰਾਮਦ।

ਜਲੰਧਰ, 19 ਸਤੰਬਰ : Prime Punjab 

ਜਲੰਧਰ ਦਿਹਾਤੀ ਪੁਲਿਸ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸਬ-ਡਵੀਜ਼ਨ ਫਿਲੌਰ ‘ਚ ਵਿਸ਼ੇਸ਼ CASO ਆਪਰੇਸ਼ਨ ਚਲਾਇਆ। SSP ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ‘ਤੇ SP ਵਿਨੀਤ ਅਹਲਾਵਤ ਅਤੇ DSP ਫਿਲੌਰ ਭਰਤ ਮਸੀਹ ਲੱਧੜ ਦੀ ਅਗਵਾਈ ‘ਚ ਫਿਲੌਰ, ਗੁਰਾਇਆ ਅਤੇ ਬਿਲਗਾ ਥਾਣਿਆਂ ‘ਚ ਇੱਕੋ ਦਿਨ 7 FIR ਦਰਜ ਕਰਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 275 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਪੁਲਿਸ ਨੇ ਨਸ਼ਿਆਂ ਦੇ ਹੌਟਸਪੌਟਸ, ਖਾਲੀ ਮਕਾਨਾਂ ਅਤੇ ਸੁੰਨਸਾਨ ਥਾਵਾਂ ‘ਤੇ ਛਾਪੇਮਾਰੀ ਕੀਤੀ। ਥਾਣਾ ਫਿਲੌਰ ‘ਚ ਬਲਕਾਰ ਰਾਮ (30 ਗੋਲੀਆਂ), ਬਬੀਤਾ ਕੁਮਾਰੀ ਉਰਫ਼ ਬੱਬੀ (20 ਗੋਲੀਆਂ), ਬਲਵਿੰਦਰ ਰਾਮ ਤੇ ਦਲਜੀਤ ਹੰਸ (50 ਗੋਲੀਆਂ), ਥਾਣਾ ਗੁਰਾਇਆ ‘ਚ ਅਮਨਦੀਪ ਕੁਮਾਰ ਤੇ ਮੀਨਾ ਰਾਣੀ (85 ਗੋਲੀਆਂ) ਅਤੇ ਗੁਰਜਿੰਦਰ ਸਿੰਘ (25 ਗੋਲੀਆਂ), ਜਦਕਿ ਥਾਣਾ ਬਿਲਗਾ ‘ਚ ਬਲਜੀਤ ਸਿੰਘ ਉਰਫ਼ ਰਾਣੂ (48 ਗੋਲੀਆਂ) ਅਤੇ ਜਸਵਿੰਦਰ ਸਿੰਘ ਉਰਫ਼ ਸਨੀ (17 ਗੋਲੀਆਂ) ਕਾਬੂ ਕੀਤੇ ਗਏ।

SSP ਵਿਰਕ ਨੇ ਦੱਸਿਆ ਕਿ ਸਾਲ 2026 ‘ਚ ਸਿਰਫ ਫਿਲੌਰ ਸਬ-ਡਵੀਜ਼ਨ ‘ਚ ਹੀ ਹੁਣ ਤੱਕ 345 ਮੁਕੱਦਮੇ ਦਰਜ ਕਰਕੇ 452 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕੋਲੋਂ 947 ਗ੍ਰਾਮ ਹੈਰੋਇਨ, 48.6 ਕਿਲੋ ਭੁੱਕੀ, 283 ਗ੍ਰਾਮ ਅਫੀਮ, 2.9 ਕਿਲੋ ਗਾਂਜਾ, 317 ਗ੍ਰਾਮ ਚਰਸ ਅਤੇ 10,652 ਨਸ਼ੀਲੀਆਂ ਗੋਲੀਆਂ ਬਰਾਮਦ ਹੋ ਚੁੱਕੀਆਂ ਹਨ।

SSP ਜਲੰਧਰ ਦਿਹਾਤੀ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ, ਜਦਕਿ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਇਲਾਜ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਵੀ ਅਜਿਹੇ ਅਚਨਚੇਤ CASO ਆਪਰੇਸ਼ਨ ਜਾਰੀ ਰਹਿਣਗੇ।