Director : Manvir Singh Walia
Editor : Jatin Kumar Sahota
15 ਸਤੰਬਰ 2026 ਨੂੰ ਨਕੋਦਰ ਚੌਂਕ ਨੇੜੇ ਧੋਬੀ ਘਾਟ ਕੋਲ ਇੱਕ ਔਰਤ ਸਤਿਸ਼ ਦੇਵੀ (ਵਾਸੀ ਪਿੰਡ ਸ਼ੌਰਾ ਦਾਦੇਆਲ, ਹੁਸ਼ਿਆਰਪੁਰ) ਆਟੋ ‘ਚ ਜਾ ਰਹੀ ਸੀ। ਜਦੋਂ ਉਸ ਨੇ ਕਿਰਾਇਆ ਦੇਣਾ ਸ਼ੁਰੂ ਕੀਤਾ ਤਾਂ ਆਟੋ ਚਾਲਕ ਹੇਠਾਂ ਉਤਰਿਆ ਅਤੇ ਜ਼ਬਰਦਸਤੀ ਉਸਦੇ ਦੋਵੇਂ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਆਪਣੇ ਸਾਥੀ ਨਾਲ ਆਟੋ ਨੰਬਰ PB08-FV-5083 ‘ਚ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 4 ‘ਚ FIR ਨੰਬਰ 124 ਦਰਜ ਕੀਤੀ ਗਈ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ IPS ਦੇ ਦਿਸ਼ਾ-ਨਿਰਦੇਸ਼ਾਂ ‘ਤੇ DCP ਸਿਟੀ ਆਦਿੱਤਿਆ ਵਾਰੀਅਰ, ADCP ਮੁਖਤਿਆਰ ਰਾਏ ਅਤੇ ACP ਸੈਂਟਰਲ ਰਾਜੇਸ਼ ਠਾਕੁਰ ਦੀ ਨਿਗਰਾਨੀ ਹੇਠ ਥਾਣਾ ਡਵੀਜ਼ਨ 4 ਦੇ SHO ਅਜਮੇਰ ਲਾਲ ਅਤੇ SI ਅਮਰਜੀਤ ਸਿੰਘ ਨੇ ਤੁਰੰਤ ਜਾਂਚ ਸ਼ੁਰੂ ਕੀਤੀ। CCTV ਫੁਟੇਜ ਅਤੇ ਮੁਖ਼ਬਰ ਦੀ ਸੂਚਨਾ ਦੇ ਆਧਾਰ ‘ਤੇ ਦੋਵਾਂ ਮੁਲਜ਼ਮਾਂ ਨੂੰ ਉਸੇ ਦਿਨ 15 ਸਤੰਬਰ ਨੂੰ ਹੀ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਿਤਿਕ ਰਾਜ ਉਰਫ਼ ਨੰਨੂ (25 ਸਾਲ) ਅਤੇ ਸੂਰਜ (22 ਸਾਲ) ਪੁੱਤਰ ਰਾਜ ਕੁਮਾਰ, ਵਾਸੀ ਲਸੂੜੀ ਮੁਹੱਲਾ, ਬਸਤੀ ਦਾਨਿਸ਼ਮੰਦਾ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਖੋਹੀਆਂ ਹੋਈਆਂ 3 ਗ੍ਰਾਮ 80 ਮਿਲੀਗ੍ਰਾਮ ਸੋਨੇ ਦੀਆਂ ਵਾਲੀਆਂ, ਵਾਰਦਾਤ ‘ਚ ਵਰਤਿਆ ਨੀਲੇ-ਚਿੱਟੇ ਰੰਗ ਦਾ ਆਟੋ-ਰਿਕਸ਼ਾ PB08-FV-5083 ਅਤੇ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ‘ਚ ਹੁਣ NDPS ਐਕਟ ਦੀ ਧਾਰਾ 22-61-85 ਵੀ ਜੋੜੀ ਗਈ ਹੈ।
ਮੁੱਖ ਮੁਲਜ਼ਮ ਰਿਤਿਕ ਰਾਜ ਉਰਫ਼ ਨੰਨੂ ਪਹਿਲਾਂ ਵੀ ਲੁੱਟ-ਖੋਹ ਦੇ ਮਾਮਲੇ ‘ਚ ਸ਼ਾਮਲ ਰਿਹਾ ਹੈ। ਉਸ ਖਿਲਾਫ ਪਹਿਲਾਂ ਹੀ ਥਾਣਾ ਡਵੀਜ਼ਨ ਨੰਬਰ 3 ‘ਚ FIR ਨੰਬਰ 18 ਮਿਤੀ 06.03.2025 ਦਰਜ ਹੈ। ਪੁਲਿਸ ਹੁਣ ਉਨ੍ਹਾਂ ਤੋਂ ਹੋਰ ਲੁੱਟ ਦੀਆਂ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।