Pages

Pages

ਜਲੰਧਰ ਪੁਲਿਸ ‘ਚ ਵੱਡਾ ਫੇਰਬਦਲ – ਥਾਣਾ ਨੰਬਰ 1 ਸਮੇਤ ਕਈ SHO ਬਦਲੇ।

ਜਲੰਧਰ, 19 ਸਤੰਬਰ : Prime Punjab 

ਜਲੰਧਰ ਕਮਿਸ਼ਨਰੇਟ ਪੁਲਿਸ ‘ਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਗਿਆ ਹੈ, ਜਿਸ ਤਹਿਤ ਕਈ ਥਾਣਿਆਂ ਦੇ ਇੰਚਾਰਜ ਬਦਲੇ ਗਏ ਹਨ। ਨਵੇਂ ਹੁਕਮਾਂ ਮੁਤਾਬਕ ਥਾਣਾ ਨੰਬਰ 1 ਦਾ ਚਾਰਜ ਨਵੇਂ ਅਧਿਕਾਰੀ ਸੰਭਾਲਣਗੇ।

 

ਇਸ ਤਬਾਦਲੇ ਨੂੰ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਵਿਭਾਗ ਨੇ ਤਬਾਦਲਿਆਂ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ, ਪਰ ਮੰਨਿਆ ਜਾ ਰਿਹਾ ਹੈ ਕਿ ਅਪਰਾਧ ‘ਤੇ ਕੰਟਰੋਲ ਅਤੇ ਪੁਲਿਸ-ਪਬਲਿਕ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਨਵੇਂ SHO ਸਾਹਿਬਾਨ ਨੂੰ ਹੁਣ ਆਪਣੇ-ਆਪਣੇ ਇਲਾਕਿਆਂ ‘ਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਕ੍ਰਾਈਮ ਨੂੰ ਠੱਲ੍ਹ ਪਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।