Pages

Pages

ਜਲੰਧਰ ਪੁਲਿਸ ਦਾ ਸਖਤ ਸੰਦੇਸ਼ – “ਨਜਾਇਜ਼ ਹਥਿਆਰਾਂ ਤੋਂ ਦੂਰ ਰਹੋ, ਕਾਨੂੰਨ ਹੱਥ ‘ਚ ਨਾ ਲਓ” – CP ਸਤਿੰਦਰ ਸਿੰਘ ਦੀ ਅਪੀਲ।

ਜਲੰਧਰ, 28 ਸਤੰਬਰ : Prime Punjab 

ਜਲੰਧਰ ਵਾਸੀਆਂ ਲਈ ਪੁਲਿਸ ਕਮਿਸ਼ਨਰੇਟ ਵੱਲੋਂ ਅਹਿਮ ਅਪੀਲ ਜਾਰੀ ਕੀਤੀ ਗਈ ਹੈ।

 

ਸੀ.ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਗੈਰ-ਕਾਨੂੰਨੀ ਹਥਿਆਰ ਰੱਖਣਾ, ਨਾਲ ਰੱਖ ਕੇ ਘੁੰਮਣਾ, ਵੇਚਣਾ ਜਾਂ ਬਣਾਉਣਾ ਗੰਭੀਰ ਜੁਰਮ ਹੈ, ਇਸ ਤੋਂ ਦੂਰ ਰਹੋ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਲੜਾਈ-ਝਗੜੇ ਜਾਂ ਜੁਰਮ ਵਾਲੀ ਸਥਿਤੀ ‘ਚ ਆਪ ਕਾਰਵਾਈ ਨਾ ਕਰੋ, ਸਿੱਧਾ ਪੁਲਿਸ ਨੂੰ ਦੱਸੋ।

 

ਪੁਲਿਸ ਨੇ ਕਿਹਾ ਕਿ ਜੇਕਰ ਤੁਹਾਨੂੰ ਕਿਤੇ ਵੀ ਕੋਈ ਸ਼ੱਕੀ ਬੰਦਾ ਜਾਂ ਨਜਾਇਜ਼ ਹਥਿਆਰ ਦੀ ਸੂਚਨਾ ਮਿਲੇ ਤਾਂ ਤੁਰੰਤ 112 ‘ਤੇ ਕਾਲ ਕਰੋ। ਤੁਹਾਡੀ ਇੱਕ ਸੂਚਨਾ ਕਿਸੇ ਵੱਡੇ ਜੁਰਮ ਨੂੰ ਰੋਕ ਸਕਦੀ ਹੈ।

 

“ਨਜਾਇਜ਼ ਹਥਿਆਰਾਂ ਨੂੰ ਨਾ ਕਹੋ, ਜ਼ਿੰਮੇਵਾਰ ਨਾਗਰਿਕ ਬਣੋ” – ਪੁਲਿਸ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਜਲੰਧਰ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ।