Pages

Pages

ਮਿਸੀਸਾਗਾ ‘ਚ ਪੰਜਾਬੀ ਨੌਜਵਾਨ ਦਾ ਕਤਲ – ਰੋਕਣ ਗਿਆ ਸੀ ਨਸਲੀ ਹਮਲਾ, ਔਰਤ ਨੇ ਗਰਦਨ ‘ਤੇ ਕੀਤਾ ਚਾਕੂ ਨਾਲ ਵਾਰ।

ਮਿਸੀਸਾਗਾ, 28 ਸਤੰਬਰ : Prime Punjab 

ਮਿਸੀਸਾਗਾ, ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਸੰਧੂ ਵਜੋਂ ਹੋਈ ਹੈ।

 

ਜਾਣਕਾਰੀ ਮੁਤਾਬਕ 6 ਸਤੰਬਰ ਨੂੰ ਡੁੰਡਾਸ ਸਟਰੀਟ ਈਸਟ ‘ਤੇ ਇਕ ਸ਼ੈਲਟਰ ਦੇ ਬਾਹਰ ਇਕ ਵਿਅਕਤੀ ਇਕ ਭਾਰਤੀ ਨੂੰ ਨਸਲੀ ਟਿੱਪਣੀਆਂ ਕਰ ਰਿਹਾ ਸੀ ਤੇ ਦੇਸ਼ ਵਾਪਸ ਜਾਣ ਲਈ ਕਹਿ ਰਿਹਾ ਸੀ। ਜਗਜੀਤ ਨੇ ਵਿਚ ਬਚਾਅ ਕੀਤਾ ਤੇ ਉਸ ਭਾਰਤੀ ਨੂੰ ਉਥੋਂ ਕੱਢਣ ‘ਚ ਮਦਦ ਕੀਤੀ।

 

ਇਸੇ ਦੌਰਾਨ ਬਹਿਸ ਵਧ ਗਈ ਤੇ ਦੋਸ਼ ਹੈ ਕਿ ਸ਼ੈਲਟਰ ‘ਚ ਰਹਿੰਦੀ ਇਕ ਔਰਤ ਨੇ ਪਿੱਛਿਓਂ ਆ ਕੇ ਜਗਜੀਤ ਦੀ ਗਰਦਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗਰਦਨ ਦੀ ਨਾੜੀ ਕੱਟਣ ਨਾਲ ਜ਼ਿਆਦਾ ਖੂਨ ਵਗਿਆ ਤੇ ਦਿਮਾਗ ਨੂੰ ਆਕਸੀਜਨ ਜਾਣੀ ਬੰਦ ਹੋ ਗਈ। ਹਸਪਤਾਲ ‘ਚ ICU ‘ਚ ਰੱਖਣ ਤੋਂ ਬਾਅਦ ਉਸਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ। ਹਮਲੇ ਤੋਂ ਬਾਅਦ ਔਰਤ ਮੌਕੇ ਤੋਂ ਫਰਾਰ ਹੋ ਗਈ।

 

ਜਗਜੀਤ ਦੀ ਭੈਣ ਜਸਪ੍ਰੀਤ ਕੌਰ ਨੇ ਪੀਲ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 3 ਦਿਨ ਤੱਕ ਪੁਲਿਸ ਨੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਮੀਡੀਆ ‘ਚ ਵੀ ਮਾਮਲੇ ਨੂੰ ਸਹੀ ਤਰੀਕੇ ਨਾਲ ਨਹੀਂ ਦਿਖਾਇਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਹੁਣ ਕੈਨੇਡਾ ਪੰਜਾਬੀ ਨੌਜਵਾਨਾਂ ਲਈ ਸੁਰੱਖਿਅਤ ਨਹੀਂ ਰਿਹਾ।