ਹਰਿਆਣਾ, 05 ਅਕਤੂਬਰ : Prime Punjab
ਹਰਿਆਣਾ ਦੇ ਸੋਨੀਪਤ ਤੋਂ ਭ੍ਰਿਸ਼ਟਾਚਾਰ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਗਨੌਰ ਤਹਿਸੀਲ ‘ਚ ਤਾਇਨਾਤ ਪਟਵਾਰੀ ਸਚਿਨ ਸ਼ਰਮਾ ਨੂੰ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਰਾਮਨਗਰ ‘ਚ ਫੈਕਟਰੀ ਦੀ ਜ਼ਮੀਨ ਦਾ ਕੰਮ ਕਰਵਾਉਣ ਬਦਲੇ ਪਟਵਾਰੀ ਨੇ 2 ਲੱਖ ਰੁਪਏ ਦੀ ਮੰਗ ਕੀਤੀ ਸੀ। ਸੌਦਾ 90 ਹਜ਼ਾਰ ‘ਚ ਤੈਅ ਹੋਇਆ ਤੇ ਪੀੜਤ ਨੇ ਵਿਜੀਲੈਂਸ ਨੂੰ ਸੂਚਨਾ ਦੇ ਦਿੱਤੀ।
ਯੋਜਨਾ ਤਹਿਤ ਭਿਵਾਨੀ ACB ਟੀਮ ਨੇ ਦਫ਼ਤਰ ‘ਚ ਹੀ ਛਾਪਾ ਮਾਰ ਕੇ ਪਟਵਾਰੀ ਨੂੰ ਨੋਟਾਂ ਸਮੇਤ ਕਾਬੂ ਕਰ ਲਿਆ। ਫਿਲਹਾਲ ਉਸ ਤੋਂ ਪੁੱਛਗਿੱਛ ਜਾਰੀ ਹੈ।


More Stories
ਖੰਨਾ ‘ਚ ਪੁਲਿਸ ਮਹਿਕਮੇ ‘ਚ ਵੱਡਾ ਐਕਸ਼ਨ – ਪੰਜਾਬ ਪੁਲਿਸ ਦਾ ਸਿਪਾਹੀ 10 ਗ੍ਰਾਮ ਹੈਰੋਇਨ ਸਮੇਤ ਕਾਬੂ, ਹੋਮਗਾਰਡ ਜਵਾਨ ਵੀ ਫੜਿਆ।
ਸੁਲਤਾਨਪੁਰ ਲੋਧੀ ‘ਚ ਡੇਰੇ ‘ਚ ਲਾਸ਼ ਦਫਨਾਉਣ ‘ਤੇ ਹੰਗਾਮਾ, ਪਿੰਡ ਵਾਸੀਆਂ ਨੇ ਕੀਤਾ ਘਿਰਾਓ – ਪੁਲਿਸ ਮੌਕੇ ‘ਤੇ।
ਤਰਨਤਾਰਨ ਦੇ ਪਿੰਡ ਪੰਜਵੜ ‘ਚ ਪ੍ਰੇਮ ਵਿਆਹ ਦਾ ਖੂਨੀ ਅੰਜਾਮ, ਕੁੜੀ ਦੇ ਪਰਿਵਾਰ ਨੇ ਜੀਜੇ ਤੇ ਉਸਦੇ ਪਿਓ ‘ਤੇ ਚਲਾਈਆਂ ਗੋਲੀਆਂ – ਨੌਜਵਾਨ ਦੀ ਮੌਤ, ਪਿਤਾ ਗੰਭੀਰ।