ਕਪੂਰਥਲਾ, 05 ਅਕਤੂਬਰ : Prime Punjab
ਸੁਲਤਾਨਪੁਰ ਲੋਧੀ ਦੇ ਪਿੰਡ ਹੁਸੈਨਪੁਰ ਦੂਲੋਵਾਲ ‘ਚ ਵਾਲਮੀਕਿ ਸਮਾਜ ਦੇ ਡੇਰੇ ਬਾਬਾ ਗਿਆਨ ਨਾਥ ‘ਚ ਇਕ ਵਿਅਕਤੀ ਦੀ ਲਾਸ਼ ਦਫਨਾਉਣ ਨੂੰ ਲੈ ਕੇ ਭਾਰੀ ਵਿਵਾਦ ਖੜਾ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਡੇਰੇ ‘ਚ ਸੇਵਾਦਾਰ ਵਜੋਂ ਰਹਿੰਦੇ ਵਿਅਕਤੀ ਦੀ ਮੌਤ ਤੋਂ ਬਾਅਦ ਉਸਨੂੰ ਉੱਥੇ ਹੀ ਦਫਨਾ ਦਿੱਤਾ ਗਿਆ। ਇਸ ਦੀ ਭਿਣਕ ਲੱਗਦਿਆਂ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ ਤੇ ਵਿਰੋਧ ਕਰਦਿਆਂ ਡੇਰੇ ਦਾ ਘਿਰਾਓ ਕਰ ਲਿਆ। ਪਿੰਡ ਵਾਸੀਆਂ ਨੇ ਲਾਸ਼ ਦੀ ਪਛਾਣ ਸਪੱਸ਼ਟ ਕਰਨ ਦੀ ਮੰਗ ਕੀਤੀ।
ਮਾਮਲਾ ਵਧਦਾ ਦੇਖ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ। ASP ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਸਥਿਤੀ ਨੂੰ ਕਾਬੂ ਕਰਨ ਲਈ ਧਾਰਾ 145 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ SDM ਨਾਲ ਗੱਲ ਹੋ ਗਈ ਹੈ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।


More Stories
ਖੰਨਾ ‘ਚ ਪੁਲਿਸ ਮਹਿਕਮੇ ‘ਚ ਵੱਡਾ ਐਕਸ਼ਨ – ਪੰਜਾਬ ਪੁਲਿਸ ਦਾ ਸਿਪਾਹੀ 10 ਗ੍ਰਾਮ ਹੈਰੋਇਨ ਸਮੇਤ ਕਾਬੂ, ਹੋਮਗਾਰਡ ਜਵਾਨ ਵੀ ਫੜਿਆ।
ਗਨੌਰ ਤਹਿਸੀਲ ‘ਚ ACB ਦਾ ਵੱਡਾ ਐਕਸ਼ਨ – 2 ਲੱਖ ਮੰਗਣ ਵਾਲਾ ਪਟਵਾਰੀ 90 ਹਜ਼ਾਰ ਲੈਂਦਾ ਫੜਿਆ।
ਤਰਨਤਾਰਨ ਦੇ ਪਿੰਡ ਪੰਜਵੜ ‘ਚ ਪ੍ਰੇਮ ਵਿਆਹ ਦਾ ਖੂਨੀ ਅੰਜਾਮ, ਕੁੜੀ ਦੇ ਪਰਿਵਾਰ ਨੇ ਜੀਜੇ ਤੇ ਉਸਦੇ ਪਿਓ ‘ਤੇ ਚਲਾਈਆਂ ਗੋਲੀਆਂ – ਨੌਜਵਾਨ ਦੀ ਮੌਤ, ਪਿਤਾ ਗੰਭੀਰ।