ਚੰਡੀਗੜ੍ਹ, 05 ਅਕਤੂਬਰ : Prime Punjab
ਸੋਮਵਾਰ ਸਵੇਰੇ ਚੰਡੀਗੜ੍ਹ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਲਿਸ ਕੰਟਰੋਲ ਰੂਮ ਨੂੰ ਇੱਕ ਧਮਕੀ ਭਰਿਆ ਮੈਸੇਜ ਮਿਲਿਆ। ਮੈਸੇਜ ‘ਚ ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।
ਧਮਕੀ ‘ਚ ਜਿਨ੍ਹਾਂ ਸਕੂਲਾਂ ਦਾ ਨਾਮ ਹੈ ਉਹ ਹਨ – ਸੈਕਟਰ 31 ਦਾ ਏਅਰਫੋਰਸ ਸਕੂਲ, ਸੈਕਟਰ 28 ਦਾ ਸੇਂਟ ਸੋਲਜਰ, ਸੈਕਟਰ 15 ਦਾ DAV ਮਾਡਲ, ਸੈਕਟਰ 45 ਦਾ ਸੇਂਟ ਸਟੀਫਨਜ਼, ਸੈਕਟਰ 41 ਤੇ 45 ਦਾ ਅਜੀਤ ਕਰਮ ਸਕੂਲ ਅਤੇ ਪੰਜਾਬੀ ਯੂਨੀਵਰਸਿਟੀ ਦਾ ਅੰਕੁਰ ਸਕੂਲ।
ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ‘ਚ ਹਫੜਾ-ਦਫੜੀ ਮੱਚ ਗਈ। ਸਾਰੇ ਸਕੂਲਾਂ ‘ਚ ਬੰਬ ਡਿਸਪੋਜ਼ਲ ਸਕੁਐਡ ਅਤੇ ਪੁਲਿਸ ਟੀਮਾਂ ਨੇ ਪਹੁੰਚ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਹੁਣ ਤੱਕ ਕਿਸੇ ਵੀ ਸਕੂਲ ‘ਚੋਂ ਕੋਈ ਸ਼ੱਕੀ ਚੀਜ਼ ਨਹੀਂ ਮਿਲੀ, ਪਰ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਹੈ।
ਪੁਲਿਸ ਹੁਣ ਇਹ ਪਤਾ ਲਾ ਰਹੀ ਹੈ ਕਿ ਇਹ ਧਮਕੀ ਕਿਸ ਨੇ ਅਤੇ ਕਿੱਥੋਂ ਭੇਜੀ ਹੈ। ਸ਼ੁਰੂਆਤੀ ਜਾਂਚ ‘ਚ ਇਹ ਕਿਸੇ ਸ਼ਰਾਰਤੀ ਅਨਸਰ ਦੀ ਫਰਜ਼ੀ ਧਮਕੀ ਲੱਗ ਰਹੀ ਹੈ ਦਹਿਸ਼ਤ ਫੈਲਾਉਣ ਲਈ, ਫਿਰ ਵੀ ਪੁਲਿਸ ਕੋਈ ਜੋਖਮ ਨਹੀਂ ਲੈ ਰਹੀ। ਮਾਪਿਆਂ ਨੂੰ ਅਪੀਲ ਹੈ ਕਿ ਘਬਰਾਉਣ ਨਾ, ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।


More Stories
‘ਯੁੱਧ ਨਸ਼ਿਆਂ ਵਿਰੁੱਧ’ – ਜਲੰਧਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 15 ਹੌਟਸਪੌਟਸ ‘ਤੇ CASO ਦੌਰਾਨ 40 ਤਸਕਰ ਕਾਬੂ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ।
ਜਲੰਧਰ ‘ਚ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ – ਪੁਲਿਸ ਕਮਿਸ਼ਨਰ ਦੀ ਅਗਵਾਈ ‘ਚ 30 ਟੀਮਾਂ ਦੇ 300 ਮੁਲਾਜ਼ਮ ਫੀਲਡ ‘ਚ ਉੱਤਰੇ, CASO Operation ‘ਚ 14 ਕਾਬੂ।
ਫਿਰੋਜ਼ਪੁਰ ‘ਚ ਮਸ਼ਹੂਰ ਫੂਡ ਇੰਸਪੈਕਟਰ ਅਭਿਨਵ ਕੁਮਾਰ ਮੁਅੱਤਲ, ਸੋਸ਼ਲ ਮੀਡੀਆ ‘ਤੇ ਲਾਈਵ ਰੇਡ ਕਰਨਾ ਪਿਆ ਮਹਿੰਗਾ?।