ਅੰਮ੍ਰਿਤਸਰ, 07 ਅਕਤੂਬਰ : Prime Punjab
ਸੰਗਠਿਤ ਅਪਰਾਧ ਖਿਲਾਫ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 3 ਗੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕਾਂ ਨੂੰ ਤਬਾਹ ਕੀਤਾ ਹੈ। ਪੁਲਿਸ ਨੇ ਇਸ ਆਪਰੇਸ਼ਨ ਦੌਰਾਨ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 15 ਨਾਜਾਇਜ਼ ਪਿਸਤੌਲ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੁੱਢਲੀ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਫੜੇ ਗਏ ਮੁਲਜ਼ਮਾਂ ਦੇ ਤਾਰ ਵਿਦੇਸ਼ਾਂ ‘ਚ ਬੈਠੇ ਹਥਿਆਰ ਤਸਕਰਾਂ ਨਾਲ ਜੁੜੇ ਹੋਏ ਸਨ। ਉਹ ਸਰਹੱਦ ਪਾਰੋਂ ਨਾਜਾਇਜ਼ ਹਥਿਆਰ ਮੰਗਵਾ ਕੇ ਅੱਗੇ ਸਥਾਨਕ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ। ਜਾਂਚ ‘ਚ ਇਨ੍ਹਾਂ ਦੇ ਹੋਰ ਸਾਥੀਆਂ ਦੇ ਵੀ ਇਸ ਨੈਟਵਰਕ ‘ਚ ਸ਼ਾਮਲ ਹੋਣ ਦੇ ਸਬੂਤ ਮਿਲੇ ਹਨ।
ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਅੰਮ੍ਰਿਤਸਰ ਦੇ ਥਾਣਾ ਕੈਂਟ, ਥਾਣਾ ਇਸਲਾਮਾਬਾਦ ਅਤੇ ਥਾਣਾ ਛੇਹਰਟਾ ‘ਚ ਵੱਖ-ਵੱਖ FIR ਦਰਜ ਕੀਤੀਆਂ ਗਈਆਂ ਹਨ। ਪੁਲਿਸ ਹੁਣ ਇਸ ਨੈਟਵਰਕ ਦੇ ਅਗਲੇ-ਪਿਛਲੇ ਸਾਰੇ ਲਿੰਕਾਂ ਨੂੰ ਖੰਗਾਲ ਰਹੀ ਹੈ ਤਾਂ ਜੋ ਹੋਰ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਉਹ ਨਾਜਾਇਜ਼ ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧਿਕ ਨੈਟਵਰਕਾਂ ਖਿਲਾਫ ਸਖ਼ਤ ਨਿਗਰਾਨੀ ਰੱਖਣ ਲਈ ਵਚਨਬੱਧ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੂਬੇ ‘ਚ ਅਮਨ-ਕਾਨੂੰਨ ਬਣਾਈ ਰੱਖਣ ਲਈ ਨਾਜਾਇਜ਼ ਹਥਿਆਰਾਂ ਖਿਲਾਫ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।


More Stories
ਜਲੰਧਰ ‘ਚ ਭਾਜਪਾ ਦੀ ਸੇਵਾ ਜੋਤੀ ਯਾਤਰਾ – ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦਾ AAP ਸਰਕਾਰ ‘ਤੇ ਵੱਡਾ ਹਮਲਾ, ਕਿਹਾ – ਰੰਗਲਾ ਨਹੀਂ ਕੰਗਲਾ ਪੰਜਾਬ ਬਣਾ ਦਿੱਤਾ।
ਭੋਗਪੁਰ ‘ਚ ਵੱਡਾ ਹਾਦਸਾ ਟਲਿਆ – ਪਰਾਲੀ ਨਾਲ ਓਵਰਲੋਡ ਟਰਾਲੀ ਬੇਕਾਬੂ ਹੋ ਕੇ ਦੁਕਾਨਾਂ ‘ਚ ਵੜੀ, ਸ਼ਟਰ-ਕਾਊਂਟਰ ਟੁੱਟੇ।
ਜਲੰਧਰ ‘ਚ ਤਿਉਹਾਰਾਂ ਤੋਂ ਪਹਿਲਾਂ ਵੱਡਾ ਖੁਲਾਸਾ – CIA ਸਟਾਫ ਨੇ 250 ਕਿਲੋ ਨਕਲੀ ਦੇਸੀ ਘਿਓ ਅਤੇ 35 ਟੀਨ ਰਿਫਾਇੰਡ ਕੀਤੇ ਬਰਾਮਦ, ਮਾਲਕ ਕਾਬੂ।