Director : Manvir Singh Walia
Editor : Jatin Kumar Sahota
ਜਲੰਧਰ, 07 ਅਕਤੂਬਰ : Prime Punjab
ਜਲੰਧਰ ‘ਚ ਤਿਉਹਾਰੀ ਸੀਜ਼ਨ ਸ਼ੁਰੂ ਹੁੰਦਿਆਂ ਹੀ ਮਿਲਾਵਟਖੋਰ ਸਰਗਰਮ ਹੋ ਗਏ ਹਨ। ਪੁਲਿਸ ਅਤੇ ਸਿਹਤ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਭਾਰੀ ਮਾਤਰਾ ‘ਚ ਨਕਲੀ ਦੇਸੀ ਘਿਓ ਅਤੇ ਰਿਫਾਇੰਡ ਬਰਾਮਦ ਕੀਤਾ ਹੈ। CIA ਸਟਾਫ ਦੀ ਟੀਮ ਨੇ ਜੰਡੂ ਸਿੰਘਾ ਰੋਡ ‘ਤੇ ਨਾਕਾਬੰਦੀ ਦੌਰਾਨ ਇਕ ਗੱਡੀ ਨੂੰ ਰੋਕ ਕੇ ਇਹ ਕਾਰਵਾਈ ਕੀਤੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪੁਸ਼ਪ ਬਾਲੀ ਨੇ ਦੱਸਿਆ ਕਿ ਗੱਡੀ ਦੀ ਤਲਾਸ਼ੀ ਲੈਣ ‘ਤੇ ਉਸ ‘ਚ ਰੱਖੇ ਦੇਸੀ ਘਿਓ ਅਤੇ ਰਿਫਾਇੰਡ ਦੇ ਟੀਨ ਸ਼ੱਕੀ ਲੱਗੇ। ਤੁਰੰਤ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ ਗਈ ਅਤੇ ਗੱਡੀ ਨੂੰ ਕਬਜ਼ੇ ‘ਚ ਲੈ ਕੇ ਥਾਣੇ ਲਿਜਾਇਆ ਗਿਆ। ਸਿਹਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਹੀ ਘਿਓ ਅਤੇ ਰਿਫਾਇੰਡ ਦੇ ਸੈਂਪਲ ਭਰ ਲਏ ਹਨ।
ਦੋਸ਼ੀ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਬਿੰਦਰਪਾਲ ਉਰਫ ਇੰਦਰਪਾਲ, ਵਾਸੀ ਪਿੰਡ ਬੁਰਜ ਢਿਲਵਾਂ, ਮਾਨਸਾ ਵਜੋਂ ਹੋਈ ਹੈ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਤੋਂ ਪਹਿਲਾਂ ਵੀ ਮੁਕੇਸ਼ ਦੇ ਡਰਾਈਵਰ ਨੂੰ ਨਕਲੀ ਦੇਸੀ ਘਿਓ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਾਰ ਖੁਦ ਮਾਲਕ ਨੂੰ ਕਾਬੂ ਕੀਤਾ ਗਿਆ ਹੈ। ਟੀਮ ਨੇ ਕੁੱਲ 250 ਕਿਲੋ ਦੇਸੀ ਘਿਓ ਅਤੇ 35 ਟੀਨ ਰਿਫਾਇੰਡ ਬਰਾਮਦ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਲੰਬੇ ਸਮੇਂ ਤੋਂ ਨਕਲੀ ਘਿਓ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਸ਼ਹਿਰ ‘ਚ ਨਕਲੀ ਪਨੀਰ ਅਤੇ ਖੋਆ ਬਰਾਮਦ ਹੋ ਚੁੱਕਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੈਂਪਲ ਲੈਬ ‘ਚ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


More Stories
ਜਲੰਧਰ ‘ਚ ਭਾਜਪਾ ਦੀ ਸੇਵਾ ਜੋਤੀ ਯਾਤਰਾ – ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦਾ AAP ਸਰਕਾਰ ‘ਤੇ ਵੱਡਾ ਹਮਲਾ, ਕਿਹਾ – ਰੰਗਲਾ ਨਹੀਂ ਕੰਗਲਾ ਪੰਜਾਬ ਬਣਾ ਦਿੱਤਾ।
ਭੋਗਪੁਰ ‘ਚ ਵੱਡਾ ਹਾਦਸਾ ਟਲਿਆ – ਪਰਾਲੀ ਨਾਲ ਓਵਰਲੋਡ ਟਰਾਲੀ ਬੇਕਾਬੂ ਹੋ ਕੇ ਦੁਕਾਨਾਂ ‘ਚ ਵੜੀ, ਸ਼ਟਰ-ਕਾਊਂਟਰ ਟੁੱਟੇ।
ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫਲਤਾ – 3 ਗੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕਾਂ ਦਾ ਪਰਦਾਫਾਸ਼, 15 ਪਿਸਤੌਲਾਂ ਸਮੇਤ 8 ਮੁਲਜ਼ਮ ਕਾਬੂ।